ਟਰੱਕ ‘ਤੇ ਚੜ੍ਹ ਮਹਿਲਾ ਨੇ ਸੰਨੀ ਦਿਓਲ ਨੂੰ ਕੀਤੀ KISS, ਵੀਡੀਓ ਵਾਇਰਲ

lady kissed sunny deol

ਉੱਘੇ ਬਾਲੀਵੁੱਡ ਅਦਾਕਾਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਬਟਾਲੇ ਵਿੱਚ ਜੱਗੋ ਤੇਰ੍ਹਵੀਂ ਹੋ ਗਈ। ਦਰਅਸਲ, ਉਹ ਬਟਾਲਾ ਵਿੱਚ ਰੋਡ ਸ਼ੋਅ ਕੱਢ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਹਜ਼ਾਰਾਂ ਲੋਕਾਂ ਸਾਹਮਣੇ ਕਰ ਦਿੱਤਾ।

ਇੱਥੇ ਰੋਡ ਸ਼ੋਅ ਦੌਰਾਨ ਇੱਕ ਔਰਤ ਨੇ ਸੰਨੀ ਦੀ ਗੱਲ੍ਹ ‘ਤੇ ਸਾਰੇ ਸਰੇ ਬਾਜ਼ਾਰ ਚੁੰਮਣ ਕਰ ਲਿਆ। ਔਰਤ ਵੱਲੋਂ ਸੰਨੀ ਦਿਓਲ ਨਾਲ ਕੀਤੀ ਗਈ ਇਸ ਹਰਕਤ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਪਰਨੀਤ ਕੌਰ ਦੀ ਰੈਲੀ ‘ਚ ਕਾਂਗਰਸੀ ਲੀਡਰ ਨੇ ਲਾਏ ‘ਅਕਾਲੀ ਦਲ ਜ਼ਿੰਦਾਬਾਦ’ ਦੇ ਨਾਅਰੇ

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਕਤ ਔਰਤ ਪਹਿਲਾਂ ਤਾਂ ਸੰਨੀ ਦਿਓਲ ਦੇ ਟਰੱਕ ‘ਤੇ ਚੜ੍ਹਦੀ ਹੈ। ਸੰਨੀ ਵੀ ਉਸ ਦਾ ਹੱਥ ਫੜ ਕੇ ਉੱਪਰ ਚੜ੍ਹਾਉਂਦੇ ਹਨ। ਫਿਰ ਸੰਨੀ ਨੂੰ ਮਿਲਣ ਦੇ ਬਹਾਨੇ ਆਈ ਇਹ ਔਰਤ ਉਸ ਦੇ ਕਰੀਬ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਸਾਹਮਣੇ ਸੰਨੀ ਦੀ ਪੱਪੀ ਲੈ ਲੈਂਦੀ ਹੈ। ਇਸ ਮੌਕੇ ਸੰਨੀ ਦਿਓਲ ਦੇ ਨਾਲ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਤੇ ਬਟਾਲਾ ਭਾਜਪਾ ਆਗੂ ਰਕੇਸ਼ ਭਾਟੀਆ ਸਮੇਤ ਹੋਰ ਕਈ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।

ਇਸ ‘ਘਟਨਾ’ ਮਗਰੋਂ ਸੰਨੀ ਦਿਓਲ ਸ਼ਾਂਤ ਹੀ ਰਹਿੰਦੇ ਹਨ ਅਤੇ ਉਸ ਔਰਤ ਦੀ ਬਾਂਹ ਫੜ ਕੇ ਟਰੱਕ ਤੋਂ ਹੇਠਾਂ ਉਤਾਰਦੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਦੇ ਪਿਆਰ ‘ਤੇ ਸੰਨੀ ਦੇ ਨਾਲ ਆਏ ਸਿਆਸੀ ਲੀਡਰ ਖੁਸ਼ ਵੀ ਹੁੰਦੇ ਹਨ ਤੇ ਕਈ ਤਾੜੀਆਂ ਵੀ ਮਾਰਦੇ ਹਨ।

Source:AbpSanjha