ਸੁਖਬੀਰ ਬਾਦਲ ਵਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਹਰਦੀਪ ਸਿੰਘ ਬੁਟੇਰਲਾ ਦੋਬਾਰਾ ਬਣੇ ਚੰਡੀਗੜ੍ਹ ਦੇ ਪ੍ਰਧਾਨ

Sukhbir Singh Badal declared Akali Dal district heads

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਵਿਚ ਵਾਧਾ ਕਰਦੇ ਹੋਏ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਜਾਰੀ ਕੀਤੀ ਸੂਚੀ ਅਨੁਸਾਰ ਪਾਰਟੀ ਦੇ 18 ਸੀਨੀਅਰ ਨੇਤਾ (ਦਿਹਾਤੀ) ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਅਤੇ 5 ਸੀਨੀਅਰ ਨੇਤਾ (ਸ਼ਹਿਰੀ) ਮੁਖੀ ਬਣਾਏ ਗਏ ਹਨ।

ਜਿਨ੍ਹਾਂ ਸੀਨੀਅਰ ਲੀਡਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ ਪਟਿਆਲਾ (ਦਿਹਾਤੀ), ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ (ਦਿਹਾਤੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਤਰਨਤਾਰਨ, ਵੀਰ ਸਿੰਘ ਲੋਪੋਕੇ ਅੰਮ੍ਰਿਤਸਰ (ਦਿਹਾਤੀ), ਗੁਰਪ੍ਰਤਾਪ ਸਿੰਘ ਟਿੱਕਾ ਅੰਮ੍ਰਿਤਸਰ (ਸ਼ਹਿਰੀ), ਮਨਤਾਰ ਸਿੰਘ ਬਰਾੜ ਫਰੀਦਕੋਟ, ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ (ਦਿਹਾਤੀ), ਕੁਲਵੰਤ ਸਿੰਘ ਮੰਨਣ ਜਲੰਧਰ (ਸ਼ਹਿਰੀ), ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸ੍ਰੀ ਮੁਕਤਸਰ ਸਾਹਿਬ, ਇਕਬਾਲ ਸਿੰਘ ਝੂੰਦਾ ਸੰਗਰੂਰ (ਦਿਹਾਤੀ), ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਵਰਦੇਵ ਸਿੰਘ ਮਾਨ ਫ਼ਿਰੋਜ਼ਪੁਰ (ਦਿਹਾਤੀ), ਤੀਰਥ ਸਿੰਘ ਮਹਲਾ ਮੋਗਾ (ਦਿਹਾਤੀ), ਜਗਦੀਪ ਸਿੰਘ ਚੀਮਾ ਫਤਿਹਗੜ ਸਾਹਿਬ ਪ੍ਰਧਾਨ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਬਲਕਾਰ ਸਿੰਘ ਬਰਾੜ ਨੂੰ ਬਠਿੰਡਾ (ਦਿਹਾਤੀ), ਬਾਬਾ ਟੇਕ ਸਿੰਘ ਧਨੌਲਾ ਬਰਨਾਲਾ (ਦਿਹਾਤੀ), ਗੁਰਚਰਨ ਸਿੰਘ ਗਰੇਵਾਲ ਥਾਣਾ ਜ਼ਿਲਾ ਜਗਰਾਉਂ, ਬੁੱਧ ਸਿੰਘ ਬਾਲਕੀਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਚਰਨਜੀਤ ਸਿੰਘ ਕਾਲੇਵਾਲ ਮੁਹਾਲੀ (ਦਿਹਾਤੀ), ਕੰਵਲਜੀਤ ਸਿੰਘ ਰੂਬੀ ਮੁਹਾਲੀ (ਸ਼ਹਿਰੀ), ਸੀ. ਗੁਰਮੇਲ ਸਿੰਘ ਮਾਨਸਾ (ਦਿਹਾਤੀ), ਸ੍ਰੀ ਪ੍ਰੇਮ ਕੁਮਾਰ ਨੂੰ ਮਾਨਸਾ (ਸ਼ਹਿਰੀ) ਅਤੇ ਸ੍ਰੀ ਅਸ਼ੋਕ ਕੁਮਾਰ ਅਨੇਜਾ ਨੂੰ ਫਾਜ਼ਿਲਕਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਾਦਲ ਨੇ ਦੱਸਿਆ ਕਿ ਹਰਦੀਪ ਸਿੰਘ ਬੁਟੇਰਲਾ ਨੂੰ ਫਿਰ ਤੋਂ ਚੰਡੀਗੜ੍ਹ (ਯੂ.ਟੀ) ਦਾ ਪ੍ਰਧਾਨ ਬਣਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ