ਸੁਖਬੀਰ ਬਾਦਲ ਦੇ ਭਰਾ ਬੱਬੀ ਬਾਦਲ ਅਕਾਲੀ ਦਲ ਟਕਸਾਲੀ ‘ਚ ਸ਼ਾਮਲ

Babbi Badal joined sad taksali

ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਬੱਬੀ ਬਾਦਲ ਅਕਾਲੀ ਦਲ ਟਕਸਾਲੀ ‘ਚ ਸ਼ਾਮਲ ਹੋ ਗਏ ਹਨ। ਰਣਜੀਤ ਸਿੰਘ ਬ੍ਰਹਮਪੁਰਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਐਚਐਸ ਬੱਬੀ ਬਾਦਲ ਸੁਖਬੀਰ ਬਾਦਲ ਦੇ ਰਿਸ਼ਤੇ ਵਿੱਚ ਭਰਾ ਲੱਗਦੇ ਹਨ ਤੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਸਰਗਰਮ ਹਨ। ਇਸ ਮੌਕੇ ਅਕਾਲੀ ਦਲ ਬਾਦਲ ‘ਤੇ ਨਿਸ਼ਾਨੇ ਲਾਉਂਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਨੇ ਗੁਰੂ ਘਰ ਦੇ ਲੰਗਰ ਦੀ ਦੁਰਵਰਤੋਂ ਕੀਤੀ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਹੋਏ ਗਠਜੋੜ ਤੇ ਲਾਇ ਮੋਹਰ

ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ। ਬ੍ਰਹਮਪੁਰਾ ਨੇ ਬੀਤੇ ਕੱਲ੍ਹ ਖਡੂਰ ਸਾਹਿਬ ‘ਚ ਜਗੀਰ ਕੌਰ ਦੀ ਰੈਲੀ ‘ਚ ਸ਼ਰਾਬ ਪਿਆਉਣ ਦੀ ਵੀ ਨਿੰਦਾ ਕੀਤੀ।

Source:AbpSanjha