ਬਟਾਲਾ : ਬੱਚਿਆਂ ਸਮੇਤ ਪਤੀ-ਪਤਨੀ ਨੇ ਜ਼ਹਿਰ ਖਾਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ , ਬੱਚਿਆਂ ਦੀ ਹੋਈ ਮੌਤ

batala suicide case

ਗੁਰਦਾਸਪੁਰ ਦੇ ਬਟਾਲਾ ਅਧੀਨ ਪਿੰਡ ਬਹਾਦਰ ਹੁਸੈਨ ਵਿੱਚ ਬੱਚਿਆਂ ਸਮੇਤ ਪਤੀ-ਪਤਨੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਜੌੜੇ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦਿੱਤਾ ਤੇ ਬਾਅਦ ਵਿੱਚ ਖ਼ੁਦ ਵੀ ਜ਼ਹਿਰ ਖਾ ਲਿਆ।

ਇਸ ਦੌਰਾਨ ਦੋ ਬੱਚਿਆਂ, ਲੜਕਾ ਤੇ ਲੜਕੀ ਦੀ ਮੌਤ ਹੋ ਚੁੱਕੀ ਹੈ ਜਦਕਿ ਪਤੀ-ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਟਾਲਾ ਪੁਲਿਸ ਨੇ ਦੋਵਾਂ ਜਣਿਆਂ ਨੂੰ ਗੰਭੀਰ ਹਾਲਤ ਵਿੱਚ ਬਟਾਲਾ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Source:AbpSanjha