ਬੇਅਦਬੀ ਤੇ ਗੋਲੀਕਾਂਡ ਮਾਮਲੇ ‘ਚ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ SIT ਪੁੱਜੀ ਸੁਨਾਰੀਆ ਜੇਲ੍ਹ

gurmeet ram rahim

ਪੰਜਾਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਤੋਂ ਬਾਅਦ 2015 ‘ਚ ਹੋਈ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਈਰਿੰਗ ਦੀ ਜਾਂਚ ਕਰ ਰਹੀ SIT ਦੀ ਟੀਮ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਤਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : 2015 ਗੋਲ਼ੀਕਾਂਡ ਮਾਮਲੇ ‘ਚ ਸਾਹਮਣੇ ਆਇਆ ਨਵਾਂ ਮੋੜ

SIT ਇੱਥੇ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਪਹੁੰਚੀ ਹੈ। ਪਰ ਅਜੇ ਤਕ SIT ਦੀ ਟੀਮ ਨੂੰ ਜੇਲ੍ਹ ‘ਚ ਜਾ ਕੇ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਮਿਲੀ।

ਜੇਲ੍ਹ ਮੈਨੂਅਲ ਮੁਤਾਬਕ SIT ਟੀਮ ਨੂੰ ਡੀਐਮ ਤੋਂ ਵੀ ਆਗਿਆ ਲੈਣੀ ਜ਼ਰੂਰੀ ਹੈ। ਡੀਐਮ ਦੀ ਇਜਾਜ਼ਤ ਤੋਂ ਬਾਅਦ ਟੀਮ ਜੇਲ੍ਹ ‘ਚ ਬੰਦ ਕੈਦੀ ਤੋਂ ਪੁੱਛਗਿੱਛ ਕਰ ਸਕਦੀ ਹੈ।

Source:AbpSanjha