ਸਿੱਖ ਮਾਡਲ ’ਤੇ ਤਸ਼ੱਦਦ ਕਰਨ ਵਾਲੇ ਪਤੀ ਨੂੰ ਨਹੀਂ ਪਸੰਦ ਸੀ ਉਸਦਾ ਕੰਮ ਕਰਨਾ

sikh model hardeep kaur beaten up by husband

ਹਾਲ ਹੀ ਵਿੱਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਦੇ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲੱਗਦਾ।

ਉਸ ਨੇ ਕਿਹਾ ਕਿ 15 ਦਿਨ ਘਰ ਤੋਂ ਬਾਹਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਉਸ ਨੂੰ ਠੀਕ ਨਹੀਂ ਲੱਗਦਾ ਕਿਉਂਕਿ ਹਰਦੀਪ ਕੌਰ ਦੇ ਇੰਨੇ ਦਿਨ ਘਰ ਤੋਂ ਬਾਹਰ ਰਹਿਣ ਕਾਰਨ ਬੱਚਿਆਂ ਦੀ ਦੇਖਭਾਲ ਕਰਨੀ ਮੁਸ਼ਕਲ ਹੋ ਜਾਂਦੀ ਹੈ।

ਪਰਮਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ ਪਰ ਦੀ ਵਿਆਹੁਤਾ ਜ਼ਿੰਦਗੀ ਵਿੱਚ ਝਗੜਾ ਹਰਦੀਪ ਕੌਰ ਦੀ ਮਾਡਲਿੰਗ ਤੋਂ ਬਾਅਦ ਸ਼ੁਰੂ ਹੋਇਆ। ਪਰਮਬੀਰ ਚਾਹੁੰਦਾ ਹੈ ਕਿ ਹਰਦੀਪ ਕੌਰ ਮਾਡਲਿੰਗ ਛੱਡ ਦਏ ਅਤੇ ਸਾਰਾ ਧਿਆਨ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਲਾਵੇ।

Source:AbpSanjha