ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ, ਪੰਜਾਬ ਕੈਬਨਿਟ ‘ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ!

Sidhu's-tweet-sparks-new-discussion

ਸਿੱਧੂ ਨੇ ਲਿਖਿਆ, ‘ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।’ ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।

ਕਾਂਗਰਸ ਲੀਡਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਫਿਰ ਤੋਂ ਪੰਜਾਬ ਸਰਕਾਰ ‘ਚ ਮੰਤਰੀ ਬਣਨ ਦੀਆਂ ਕਿਆਸਰਾਈਆਂ ਹਨ। ਅਜਿਹੇ ‘ਚ ਸਿੱਧੂ ਸ਼ਾਇਰਾਨਾ ਅੰਦਾਜ਼ ‘ਚ ਨਿੱਤ ਨਵਾਂ ਟਵੀਟ ਕਰਦੇ ਹਨ। ਅੱਜ ਫਿਰ ਸਿੱਧੂ ਨੇ ਕੁਝ ਇਸ ਤਰ੍ਹਾਂ ਦਾ ਟਵੀਟ ਕੀਤਾ।

ਸਿੱਧੂ ਤੇ ਕੈਪਟਨ ਦੀ ਦੋ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰਸ ਸਿੰਘ ਨੇ ਵੀ ਭਰੋਸਾ ਦਿਵਾਇਆ ਸੀ ਕਿ ਨਵਜੋਤ ਸਿੱਧੂ ਪੰਜਾਬ ਮੰਤਰੀਮੰਡਲ ‘ਚ ਵਾਪਸ ਆਉਣਗੇ। ਦਰਅਸਲ ਸਿੱਧੂ ਨੇ ਕਰੀਬ ਦੋ ਸਾਲ ਪਹਿਲਾਂ ਆਪਣਾ ਵਿਭਾਗ ਵਾਪਸ ਲਏ ਜਾਣ ‘ਤੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।

ਦਰਅਸਲ ਨਵਜੋਤ ਸਿੱਧੂ ਪਾਰਟੀ ‘ਚ ਕਿਸੇ ਵੱਡੇ ਅਹੁਦੇ ‘ਤੇ ਬਿਰਾਜਮਾਨ ਹੋਣਾ ਚਾਹੁੰਦੇ ਸਨ ਤੇ ਕੈਪਟਨ ਨੇ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵੀ ਵਾਪਸ ਲੈ ਲਿਆ ਸੀ। ਇਸ ਮਗਰੋਂ ਕੈਪਟਨ ਤੇ ਸਿੱਧੂ ਵਿਚਾਲੇ ਕੁੜੱਤਣ ਜਾਰੀ ਰਹੀ। ਹੁਣ ਇਕ ਵਾਰ ਫਿਰ ਤੋਂ ਕਿਆਸਰਾਈਆਂ ਹਨ ਕਿ ਸਿੱਧੂ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ। ਓਧਰ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਵੀ ਇਹ ਆਖਰੀ ਸਾਲ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ