ਸਿੱਧੂ ਨੂੰ ਆਇਆ ਕੈਪਟਨ ਤੇ ਗੁੱਸਾ, ਟਿਕਟ ਕੱਟੇ ਜਾਣ ਮਗਰੋਂ ਸਿੱਧੂ ਨੇ ਪਤਨੀ ਦਾ ਸਾਥ ਦਿੰਦਿਆਂ ਦਿੱਤਾ ਇਹ ਵੱਡਾ ਬਿਆਨ

navjot singh sidhu navjot kaur sidhu

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਾਥ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ, ਸਿੱਧੂ ਵੱਲੋਂ ਕਹੀ ਗੱਲ ਅਸਿੱਧੀ ਹੈ, ਪਰ ਆਪਣੀ ਪਤਨੀ ਦੀ ਟਿਕਟ ਕੱਟੇ ਜਾਣ ‘ਤੇ ਉਹ ਵੀ ਕੈਪਟਨ ਨੂੰ ਹੀ ਜ਼ਿੰਮੇਵਾਰ ਠਹਿਰਾਅ ਗਏ ਹਨ।

ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਸਮਰਥਨ ‘ਚ ਆ ਗਏ ਹਨ। ਸਿੱਧੂ ਨੂੰ ਜਦ ਉਨ੍ਹਾਂ ਦੀ ਪਤਨੀ ਦੀ ਟਿਕਟ ਕੱਟੇ ਜਾਣ ‘ਤੇ ਉਨ੍ਹਾਂ ਵੱਲੋਂ ਕੈਪਟਨ ਖ਼ਿਲਾਫ਼ ਦਿੱਤੇ ਬਿਆਨ ਬਾਰੇ ਸਵਾਲ ਕੀਤਾ ਤਾਂ ਸਿੱਧੂ ਨੇ ਕਿਹਾ, “ਮੇਰੀ ਪਤਨੀ ਨੇ ਜੋ ਵੀ ਕਿਹਾ, ਮੈਨੂੰ ਉਸ ‘ਤੇ ਵਿਸ਼ਵਾਸ ਹੈ, ਇਹ ਹੀ ਮੇਰਾ ਜਵਾਬ ਹੈ।”

ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਦੀ ਚਾਹਵਾਨ ਸੀ ਪਰ ਪਾਰਟੀ ਨੇ ਇੱਥੋਂ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ। ਨਵਜੋਤ ਕੌਰ ਸਿੱਧੂ ਨੇ ਆਪਣੀ ਟਿਕਟ ਕੱਟੇ ਜਾਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਦਾ ਹੱਥ ਦੱਸਿਆ ਸੀ। ਉਨ੍ਹਾਂ ਮੁਤਾਬਕ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਕਿਹਾ ਕਿ ਉਹ ਸੀਟ ਨਹੀਂ ਜਿੱਤ ਸਕਦੀ।

Source:AbpSanjha