ਸ਼੍ਰੀਓਮਾਨੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਅਣਵਰਤੇ ਪਏ ਨਵੇਂ ਵੈਂਟੀਲੇਟਰ ਚਲਾਉਣ ਲਈ ਸਟਾਫ ਦੀ ਭਰਤੀ ਕਰਨ ਲਈ ਕਿਹਾ

Shriomani-Akali-dal-asks-congress-govt-to-recruit-staff-to-run-new-ventilators-lying-unused

ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸੂਬੇ ਵਿਚ ਅਣਵਰਤੇ ਪਏ ਨਵੇਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਮੈਡੀਕਲ ਸਪੈਸ਼ਲਿਸਟ ਭਰਤੀ ਕੀਤੇ  ਜਾਣ ਅਤੇ ਸੂਬਾ ਕੋਰੋਨਾ ਮਰੀਜ਼ਾਂ ਲਈ ਇਹ ਜੀਵਨ ਬਚਾਊ ਸਹੂਲਤ ਤੁਰੰਤ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ’ਤੇ ਕੰਮ ਕਰੇ ।

ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅੰਮ੍ਰਿਤਸਰ ਵਿਚ 200 ਨਵੇਂ ਵੈਂਟੀਲੇਟਰ ਵਰਤੇ ਨਹੀਂ ਜਾ ਰਹੇ ਤੇ ਹੁਣ ਹੁਣ ਰਿਪੋਰਟ ਆਈ ਹੈ ਕਿ ਮੁਕਤਸਰ ਲਈ ਭੇਜੇ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕਈ ਸਰਕਾਰੀ ਹਸਪਤਾਲਾਂ ਲਈ ਭੇਜੇ ਗਏ ਵੈਂਟੀਲੇਟਰ ਅਣਵਰਤੇ ਪਏ ਹਨ।

ਉਹਨਾਂ ਕਿਹਾ ਕਿ ਸਾਨੂੰ ਸਾਡੇ ਕੋਲ ਉਪਲਬਧ ਸਾਰੇ ਵੈਂਟੀਲੇਟਰ ਚੱਲਣੇ ਯਦੀਨੀ ਬਣਾਉਣੇ ਚਾਹੀਦੇ ਹਨ ਤੇ ਨਾਲ ਹੀ ਮੈਡੀਕਲ ਆਕਸੀਜ਼ਨ ਦੇ ਨਾਲ ਨਾਲ ਕੋਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ।

ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਹਾਲ ਦੀ ਘੜੀ ਸਾਰੀ ਰਾਜਨੀਤੀ ਪਾਸੇ ਕਰ ਦੇਣ। ਉਹਨਾਂ ਕਿਹਾ ਕਿ ਇਹ ਰਾਜਨੀਤੀਕਰਨ ਜਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਝਗੜੇ ਨਿਬੇੜਨ ਦਾ ਸਮਾਂ ਨਹੀਂ ਹੈ। ਅਕਾਲੀ ਦਲ ਸਰਕਾਰ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ ਜਿਵੇਂ ਕਿ ਇਸਨੇ ਪਹਿਲਾਂ ਵੀ ਕੀਤਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਾਨੂੰ ਇਸ ਮਹਾਮਾਰੀ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ