ਹੈਰਾਨ ਕਰਨ ਵਾਲੀ ਘਟਨਾ, ਮੁੰਡੇ ਵਲੋਂ ਆਪਣੀ ਹੀ ਮਾਂ ਦਾ ਕੀਤਾ ਗਿਆ ਕਤਲ

Shocking News from Moga, Son killed his mother

ਮੋਗਾ ਦੇ ਨੇੜਲੇ ਪਿੰਡ ਘੋਲੀਆਂ ਕਲਾਂ ਵਿੱਚ ਸੱਸ ਨੂੰ ਆਪਣੀ ਨੁੰਹ ਨੂੰ ਛਡਾਉਣਾ ਉਸ ਵੇਲੇ ਮਹਿੰਗਾ ਪੈ ਗਿਆ। ਜਦੋਂ ਉਸਦੇ ਪੁੱਤ ਵਲੋਂ ਉਸਨੂੰ ਬੂਰੀ ਤਰਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਮਾਂ ਨੇ ਹੱਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਬਾਘਾਪੁਰਾਣਾ ਪੁਲਿਸ ਨੇ ਬੇਅੰਤ ਸਿੰਘ ਦੇ ਬਿਆਨ ਤੇ ਉਸਦੇ ਪੁੱਤਰ ਜਗਮੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਸ਼ੂਰ ਕਰ ਦਿੱਤੀ ਹੈ। ਬਾਘਾਪੁਰਾਣਾ ਥਾਣਾ ਮੁੱਖੀ ਹਰਮਨਜੀਤ ਸਿੰਘ ਨੇ ਦੱਸਿਆ ਪੁਲਿਸ ਨੂੰ ਦਰਜ ਬਿਆਨ ਵਿੱਚ ਬੇਅੰਤ ਸਿੰਘ ਨੇ ਕਿਹਾ ਕਿ ਉਸਦਾ ਬੇਟਾ ਦੋਸ਼ੀ ਜਗਮੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨਾਲ ਕੁੱਟਮਾਰ ਕਰ ਰਿਹਾ ਸੀ।

ਮੇਰੀ ਪਤਨੀ ਗੁਰਮੀਤ ਕੌਰ ਨੇ ਉਸਨੂੰ ਛਡਾਉਣ ਗਈ ਅਤੇ ਮੈ ਅਪਣੀ ਨੂੰਹ ਨੂੰ ਪਿੰਡ ਦੇ ਹੀ ਇਕ ਆਦਮੀ ਚਮਕੌਰ ਸਿੰਘ ਦੇ ਘਰੇ ਛੱਡਣਾ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕੀ ਮੇਰਾ ਬੇਟਾ ਅਪਣੀ ਮਾਂ ਨੂੰ ਵਾਲਾ ਤੋਂ ਖਿੱਚ ਰਿਹਾ ਸੀ। ਜਿਸ ਕਾਰਨਾਂ ਮੇਰੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਡਿੱਗ ਪਾਈ ,ਜਿਸ ਤੇ ਰੌਲ਼ਾ ਪਾਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਸਨੂੰ ਚੱਕ ਕੇ ਮੋਗਾ ਪ੍ਰਾਈਵੇਟ ਹੱਸਪਤਾਲ ਵਿੱਚ ਦਾਖ਼ਲ ਕਰਵਇਆ ਉਸਦੀ ਨਾਜ਼ੁਕ ਹਾਲਤ ਦੇਖ ਉਸਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਪਰ ਉਸਨੇ ਰੱਸਤੇ ਵਿੱਚ ਹੀ ਦਮ ਤੋੜ ਦਿੱਤਾ। ਜਿਸ ਕਾਰਨ ਅਸੀਂ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੇ SHO ਮਨਜਿੰਦਰ ਸਿੰਘ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਤਮ ਲਈ ਮੋਗਾ ਸਿਵਲ ਹੱਸਪਤਾਲ ਭੇਜ ਦਿੱਤੀ। ਰਿਪੋਰਟ ਆਉਣਾ ਤੋਂ ਬਾਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਂਗੀ। ਜਾਂਚ ਅਦਕਾਰੀ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰੀ ਜਾ ਰਹੀ ਹੈ। ਅਤੇ ਜ਼ਲਦ ਹੀ ਉਸਨੂੰ ਫ੍ਹੜ ਲਿਆ ਜਾਵੇਂਗਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ