ਅਚਾਨਕ ਵਿਗੜੀ ਸੁਖਬੀਰ ਬਾਦਲ ਦੀ ਤਬੀਅਤ , ਪ੍ਰੋਗਰਾਮ ਕਰਨੇ ਪਏ ਰੱਦ

Sukhbir Badal compressed

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀਰਵਾਰ ਨੂੰ ਅਚਾਨਕ ਸਿਹਤ ਵਿਗੜ ਗਈ। ਇਸ ਕਰਕੇ ਮੀਟਿੰਗਾਂ ਰੱਦ ਕਰਨੀਆਂ ਪਈਆਂ ਤੇ ਦੂਰੋਂ-ਦੂਰੋਂ ਪਹੁੰਚੇ ਲੀਡਰਾਂ ਤੇ ਵਰਕਰਾਂ ਨੂੰ ਬੇਰੰਗ ਮੁੜਨਾ ਪਿਆ। ਸੁਖਬੀਰ ਬਾਦਲ ਅੱਜਕੱਲ੍ਹ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰ ਰਹੇ ਹਨ।

ਵੀਰਵਾਰ ਨੂੰ ਉਨ੍ਹਾਂ ਫਰੀਦਕੋਟ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਨੀ ਸੀ ਪਰ ਸੁਖਬੀਰ ਬਾਦਲ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਰੱਦ ਹੋ ਗਈ। ਅਕਾਲੀ ਦਲ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਇਸ ਦੀ ਪੁਸ਼ਟੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਰੱਦ ਕਰਨੀ ਪਈ। ਉਨ੍ਹਾਂ ਕਿਹਾ ਕਿ ਜਲਦੀ ਮੁੜ ਮੀਟਿੰਗ ਦਾ ਐਲਾਨ ਕੀਤਾ ਜਾਵੇਗਾ।

ਅਕਾਲੀ ਦਲ ਦੀ 16 ਸਤੰਬਰ ਦੀ ਵਿਵਾਦਤ ਰੈਲੀ ਤੋਂ ਬਾਅਦ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਪਹਿਲੀ ਵਾਰ ਫਰੀਦਕੋਟ ਆਉਣਾ ਸੀ। ਬੇਅਦਬੀ ਦੀਆਂ ਸਮੁੱਚੀਆਂ ਘਟਨਾਵਾਂ ਫਰੀਦਕੋਟ ਜ਼ਿਲ੍ਹੇ ਵਿੱਚ ਵਾਪਰੀਆਂ ਸਨ, ਜਿਸ ਕਰਕੇ ਅਕਾਲੀ ਇੱਥੇ ਮੀਟਿੰਗਾਂ ਤੇ ਰੈਲੀਆਂ ਕਰਕੇ ਆਪਣੀ ਵਾਪਸੀ ਕਰਨਾ ਚਾਹੁੰਦਾ ਹੈ।

ਇਸੇ ਤਰ੍ਹਾਂ ਸੁਖਬੀਰ ਬਾਦਲ ਦਾ ਜੈਤੋ ਦੇ ਜੀਐਮ ਰਿਜ਼ਾਰਟ ਵਿੱਚ ਆਉਣ ਦਾ ਪ੍ਰੋਗਰਾਮ ਸੀ ਪਰ ਦੋ ਘੰਟਿਆਂ ਦੀ ਇੰਤਜ਼ਾਰ ਮਗਰੋਂ ਉਨ੍ਹਾਂ ਨੂੰ ਬਾਦਲ ਦੇ ਨਾ ਪਹੁੰਚਣ ਦੀ ਸੂਚਨਾ ਸੁਣ ਕੇ ਘਰੀਂ ਮੁੜਨਾ ਪਿਆ। ਇਹ ਪ੍ਰੋਗਰਾਮ ਮਾਘੀ ਮੇਲੇ ਮੌਕੇ ਮੁਕਤਸਰ ਵਿੱਚ ਹੋਣ ਵਾਲੀ ਕਾਨਫਰੰਸ ’ਤੇ ਵਰਕਰਾਂ ਨੂੰ ਪਹੁੰਚਣ ਲਈ ਸੱਦਾ ਦੇਣ ਲਈ ਰੱਖਿਆ ਗਿਆ ਸੀ।

Source:AbpSanjha