ਸਿੱਖ ਨੇ ਦਸਤਾਰ ਦਾ ਅਪਮਾਨ ਕਰਨ ਵਾਲੇ ਅੰਗਰੇਜ ਨੂੰ ਸਿਖਾਇਆ ਸਬਕ , ਖਰੀਦੀਆਂ ਪੱਗ ਦੇ ਰੰਗ ਦੀਆਂ 20 ਰੌਲਸ ਰਾਇਸ ਕਾਰਾਂ

sikh man bought 20 rolls royce in london

ਲੰਦਨ ਦੇ ਸਿੱਖ ਕਾਰੋਬਾਰੀ ਰੂਬੇਨ ਸਿੰਘ ਨੇ 50 ਕਰੋੜ ਰੁਪਏ ਖ਼ਰਚ ਕਰਕੇ 6 ਰੌਲਸ ਰਾਇਸ ਕਾਰਾਂ ਖ਼ਰੀਦੀਆਂ ਹਨ। ਹੁਣ ਉਨ੍ਹਾਂ ਕੋਲ ਕੁੱਲ 20 ਰੌਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਇਸ ਸਭ ਉਹ ਆਪਣੀ ਪੱਗ ਦੀ ਇੱਜ਼ਤ ਤੇ ਮਾਣ ਲਈ ਕਰ ਰਹੇ ਹਨ। ਦਰਅਸਲ 2017 ਵਿੱਚ ਕਿਸੇ ਅੰਗਰੇਜ਼ ਨੇ ਰੂਬੇਨ ਸਿੰਘ ਦੀ ਦਸਤਾਰ ਬਾਰੇ ਉਸ ਦਾ ਅਪਮਾਨ ਕੀਤਾ ਸੀ।

ਦਸਤਾਰ ਦੀ ਤਾਕਤ ਤੇ ਸ਼ਾਨ ਦਿਖਾਉਣ ਲਈ ਰੂਬੇਨ ਸਿੰਘ ਨੇ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਲਸ ਰਾਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕੁਲੈਕਸ਼ਨ ਵਿੱਚ ਫੈਂਟਮ, ਕਲਿਨਨ ਤੇ ਹੋਰ ਕਾਰਾਂ ਵੀ ਸ਼ਾਮਲ ਹਨ। ਅੰਗਰੇਜ਼ ਰੌਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ। ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਸਾਬਤ ਕਰ ਦਿੱਤਾ ਕਿ ਸਿੱਖ ਵੀ ਕਿਸੇ ਤੋਂ ਘੱਟ ਨਹੀਂ।

ਦੱਸਿਆ ਜਾਂਦਾ ਹੈ ਕਿ ਆਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰੌਲਸ ਰਾਇਸ ਦੇ ਸੀਈਓ ਟਾਟਰਸਟਨ ਖ਼ੁਦ ਰੂਬੇਨ ਨੂੰ ਕਾਰਾਂ ਦੇ ਡਿਲੀਵਰੀ ਕਰਨ ਲਈ ਪਹੁੰਚੇ।

Source:AbpSanjha