Punjabis Arrested in Brampton: ਕੈਨੇਡਾ ਦੇ ਬਰੈਂਪਟਨ ਵਿੱਚ ਰੀਜਨਲ ਪੁਲਿਸ ਨੇ 5 ਪੰਜਾਬੀਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

regional-police-5-punjais-arrested-in-brampton

Punjabis Arrested in Brampton: ਕੈਨੇਡਾ ਦੇ ਬਰੈਂਪਟਨ ਵਿਚ ਰੀਜਨਲ ਪੁਲਸ ਨੇ 5 ਪੰਜਾਬੀਆਂ ਨੂੰ ਹਥਿਆਰਾਂ ਸਣੇ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਬੰਧਤ ਨਾਗਰਿਕ ਨੇ 15 ਅਗਸਤ ਨੂੰ ਫੋਨ ਕਰਕੇ ਦੱਸਿਆ ਕਿ ਬ੍ਰਾਮਾਲਿਆ ਆਰਡੀ ਅਤੇ ਸੈਂਡਲਵੁੱਡ ਪਕਵੀ ਦੇ ਖੇਤਰ ਵਿਚ ਇਕ ਪਲਾਜ਼ਮਾ ਦੀ ਪਾਰਕਿੰਗ ਵਿਚ ਇਕ ਵਾਹਨ ਵਿਚ ਹਥਿਆਰਾਂ ਸਣੇ ਕੁਝ ਲੋਕਾਂ ਨੂੰ ਦੇਖਿਆ ਗਿਆ।

ਇਹ ਵੀ ਪੜ੍ਹੋ: Canada Suicide News: ਕੈਨੇਡਾ ਪੜ੍ਹਾਈ ਕਰਨ ਗਏ ਇਕ ਹੋਰ ਪੰਜਾਬੀ ਨੌਵਜਾਨ ਨੇ ਕੀਤੀ ਖ਼ੁਦਕੁਸ਼ੀ

ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਉੱਥੇ 2 ਵਾਹਨਾਂ ਵਿਚ 8 ਲੋਕ ਪੁੱਜੇ ਸਨ ਤੇ ਸਾਰਿਆਂ ਕੋਲ ਬੰਦੂਕਾਂ ਤੇ ਹੋਰ ਹਥਿਆਰ ਸਨ। ਪੁਲਸ ਦੇ ਪੁੱਜਣ ‘ਤੇ 3 ਲੋਕ ਫਰਾਰ ਹੋ ਗਏ ਜਦਕਿ 5 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿਨ੍ਹਾਂ ਵਿਚ ਜਾਰਜਟਾਊਨ ਦੇ ਸਿਮਰਜੀਤ ਸਿੰਘ (23), ਅਰੁਣਦੀਪ ਸੂਦ (40), ਮਨਪ੍ਰੀਤ ਸਿੰਘ (21), ਸ਼ਿਵਮਪ੍ਰੀਤ ਸਿੰਘ, ਮਹਿਕਦੀਪ ਮਾਨ (22) ਦੇ ਨਾਮ ਸ਼ਾਮਲ ਹਨ। ਪੁਲਸ ਨੇ 5 ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Guru Granth Sahib Prakash Purab: ਸ਼੍ਰੀ ਗੁਰੂ ਗਰੰਥ ਸਾਹਿਬ ਦੇ 416ਵੇਂ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਕੀਤੀ ਅਲੱਗ ਅਲੱਗ ਫੁੱਲਾਂ ਦੀ ਸਜਾਵਟ, ਕੱਢਿਆ ਨਗਰ ਕੀਰਤਨ

16 ਅਗਸਤ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਰਿਪੋਰਟਾਂ ਮੁਤਾਬਕ ਜਿੱਥੋਂ ਇਨ੍ਹਾਂ ਨੂੰ ਫੜਿਆ ਗਿਆ ਹੈ, ਉੱਥੇ ਕੁਝ ਖਾਲਿਸਤਾਨੀ ਜਥੇਬੰਦੀਆਂ ਵੀ ਪ੍ਰਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ ਸਨ। ਇਨ੍ਹਾਂ ‘ਤੇ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਹੋਣ ਦਾ ਦੋਸ਼ ਵੀ ਲਗਾਇਆ ਜਾ ਰਿਹਾ ਹੈ। ਪੁਲਸ ਇਨ੍ਹਾਂ ਨਾਲ ਸਬੰਧਤ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ। ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ