ਬੀਬੀ ਖਾਲੜਾ ਦੀ ਜਿੱਤ ਪੱਕੀ ਕਰਨ ਲਈ ਟਕਸਾਲੀਆਂ ਨੇ ਦਿੱਤੀ ਖਹਿਰਾ ਨੂੰ ਸਲਾਹ

Khaira brahmpura bibi khalra 2

ਚੰਡੀਗੜ੍ਹ: ਜਿਉਂ-ਜਿਉਂ ਪੰਜਾਬ ‘ਚ ਲੋਕ ਸਭ ਚੋਣਾਂ ਦੀ ਤਾਰੀਖ ਨਜ਼ਦੀਕ ਆਉਂਦੀ ਜਾ ਰਹੀ ਹੈ ਪੰਜਾਬ ‘ਚ ਰਾਜਨੀਤੀ ਹੋਰ ਵੀ ਸਰਗਰਮ ਹੁੰਦੀ ਜਾ ਰਹੀ ਹੈ। ਪੰਜਾਬ ਦੀ ਖਡੂਰ ਸਭਾ ਸੀਟ ਕਾਫੀ ਸਮੇਂ ਤੋਂ ਚਰਚਾ ‘ਚ ਬਣੀ ਹੋਈ ਹੈ। ਇਸਦਾ ਕਾਰਣ ਹੈ ਬੀਬੀ ਪਰਮਜੀਤ ਕੌਰ ਖਾਲੜਾ ਦਾ ਇਸ ਸੀਟ ਤੋਂ ਉਮੀਦਵਾਰ ਬਣਨਾ। ਬੀਬੀ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬੀ ਏਕਤਾ ਪਾਰਟੀ ਦੀ ਟਿਕਟ ਤੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ।

ਪਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪਾਰਟੀ ਨੂੰ ਪਰਮਜੀਤ ਕੌਰ ਖਾਲੜਾ ਦਾ ਪੰਜਾਬ ਏਕਤਾ ਪਾਰਟੀ ਦੀ ਟਿਕਟ ‘ਤੇ ਚੋਣ ਲੜਨਾ ਪਸੰਦ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਟਕਸਾਲੀਆਂ ਨੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਜੇ. ਜੇ. ਸਿੰਘ ਨੂੰ ਬੀਬੀ ਖਾਲੜਾ ਦੇ ਸਮਰਥਨ ‘ਚ ਵਾਪਿਸ ਲੈ ਲਿਆ ਸੀ।

ਹੁਣ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਇਹ ਸਲਾਹ ਦਿੱਤੀ ਹੈ ਕਿ ਖਹਿਰਾ ਨੂੰ ਬੀਬੀ ਖਾਲੜਾ ਨੂੰ ਆਜ਼ਾਦ ਲੜਨ ਦੇਣਾ ਚਾਹੀਦਾ ਹੈ ਤਾਂ ਜੋ ਕਾਂਗਰਸ ਤੇ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ‘ਚ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਹੀ ਟਕਸਾਲੀਆਂ ਨੇ ਬੀਬੀ ਖਾਲੜਾ ਦੀ ਹਮਾਇਤ ‘ਚ ਆਪਣੇ ਉਮੀਦਵਾਰ ਨੂੰ ਵਾਪਿਸ ਲੈ ਲਿਆ ਸੀ। ਹੁਣ ਖਹਿਰਾ ਨੂੰ ਵੀ ਆਪਣੀ ਜ਼ਿੱਦ ਛੱਡ ਕੇ ਬੀਬੀ ਖਾਲੜਾ ਨੂੰ ਆਜ਼ਾਦ ਲੜਨ ਦੇਣਾ ਚਾਹੀਦਾ ਹੈ

ਇਹ ਵੀ ਪੜ੍ਹੋ : ਪੰਜਾਬ ‘ਚ ਬੀਜੇਪੀ ਦੀ ਬਾਗਡੋਰ ਸੰਭਾਲਣਗੇ ਸੰਨੀ ਦਿਓਲ!

ਬ੍ਰਹਮਪੁਰਾ ਨੇ ਕਿਹਾ ਕਿ ਖਡੂਰ ਸਾਹਿਬ ‘ਚ ‘ਆਪ’ ਪਾਰਟੀ ਦਾ ਕਾਫੀ ਬੋਲਬਾਲਾ ਹੈ ਤੇ ਪੰਜਾਬ ਤੋਂ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਇਸ ਗੱਲ ਦਾ ਭਰੋਸਾ ਦਵਾਈਆ ਹੈ ਕਿ ਅਗਰ ਬੀਬੀ ਖਾਲੜਾ ਆਜ਼ਾਦ ਚੋਣ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਵੀ ਉਨ੍ਹਾਂ ਦਾ ਸਮਰਥਨ ਕਰ ਸਕਦੀ ਹੈ। ਉਨ੍ਹਾਂ ਖਹਿਰਾ ਨੂੰ ਸੁਚੇਤ ਕੀਤਾ ਕਿ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਵਿਸ਼ਾਲ ਆਧਾਰ ਹੈ। ਉਨ੍ਹਾਂ ਨੂੰ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਜੇ ਬੀਬੀ ਖਾਲੜਾ ਖਹਿਰਾ ਦੀ ਪਾਰਟੀ ਦੀ ਥਾਂ ਆਜ਼ਾਦ ਚੋਣ ਲੜਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਹਮਾਇਤ ਕਰ ਸਕਦੀ ਹੈ।

ਬੀਬੀ ਖਾਲੜਾ ਨੂੰ ਖਡੂਰ ਸਹਿਬ ਦੀ ਪੰਥਕ ਵੋਟ ਦਾ ਸਮਰਥਨ ਪਹਿਲਾਂ ਹੀ ਹਾਸਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਖਿਲਾਫ ਲੋਕਾਂ ਦੇ ਰੋਸ ਕਾਰਣ ਵੀ ਬੀਬੀ ਖਾਲੜਾ ਦੀ ਸਥਿਤੀ ਮਜਬੂਤ ਦਿੱਖ ਰਹੀ ਹੈ। ਇਸ ਲਈ ਜੇਕਰ ‘ਆਪ’ ਤੇ ‘ਟਕਸਾਲੀ’ ਵੀ ਬੀਬੀ ਖਾਲੜਾ ਦਾ ਸਮਰਥਨ ਕਰਦੇ ਹਨ ਤਾਂ ਬੀਬੀ ਖਾਲੜਾ ਦੀ ਖਡੂਰ ਸਾਹਿਬ ਸੀਟ ਤੋਂ ਜਿੱਤ ਪੱਕੀ ਹੋ ਜਾਵੇਗੀ।