ਗਰਭਪਾਤ ਦੀ ਉਪਰਲੀ ਹੱਦ 20 ਤੋਂ 24 ਹਫਤਿਆਂ ਤੱਕ ਵਧਾਉਣ ਲਈ ਰਾਜ ਸਭਾ ‘ਚ ਪਾਸ ਹੋਇਆ ਬਿੱਲ

Bill-passed-in-Rajya-Sabha-to-extend-the-upper-limit-of-abortion-to-20-to-24-weeks

ਰਾਜ ਸਭਾ ਵਿੱਚ ਮੰਗਲਵਾਰ ਨੂੰ ਮੈਡੀਕਲ ਟਰਮੀਨੇਸ਼ਨ ਆਫ ਗਰਭ ਅਵਸਥਾ (ਸੋਧ) ਬਿੱਲ  2020 (medical termination of pregnancy amendment bill 2020) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ  ਲੋਕ ਸਭਾ ਇਸ ਬਿੱਲ ਨੂੰ ਪਾਸ ਕੀਤਾ ਜਾ ਚੁੱਕਿਆ ਹੈ।

ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਬਿੱਲ ਨੂੰ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਦਨ ਨੇ ਸਰਕਾਰ ਵੱਲੋਂ ਲਿਆਂਦੀਆਂ ਸੋਧਾਂ ਨੂੰ ਸਵੀਕਾਰਦਿਆਂ ਸਿਲੈਕਟ ਕਮੇਟੀ ਨੂੰ ਬਿੱਲ ਭੇਜਣ ਸਮੇਤ ਵਿਰੋਧੀ ਧਿਰ ਦੀਆਂ ਹੋਰ ਸੋਧਾਂ ਨੂੰ ਰੱਦ ਕਰ ਦਿੱਤਾ ਸੀ।

ਦਰਅਸਲ ‘ਚ ਗਰਭਪਾਤ ਨਾਲ ਜੁੜੇ ਮੌਜੂਦਾ ਕਾਨੂੰਨ ਦੇ ਕਾਰਨ ਰੇਪ ਪੀੜਤਾਂ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ  ਗਰਭਵਤੀ ਔਰਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਡਾਕਟਰਾਂ ਅਨੁਸਾਰ ਜੇ ਬੱਚੇ ਨੂੰ ਜਨਮ ਦੇਣ ਨਾਲ ਕਿਸੇ’ ਔਰਤ ਦੀ ਜਾਨ ਨੂੰ ਖ਼ਤਰਾ ਵੀ ਹੈ ਤਾਂ ਵੀ ਉਸ ਦਾ ਗਰਭਪਾਤ (abortion) ਨਹੀਂ ਹੋ ਸਕਦਾ। ਗਰਭਪਾਤ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਗਰਭ ਅਵਸਥਾ 20 ਹਫ਼ਤਿਆਂ ਤੋਂ ਘੱਟ ਹੋਵੇ।

ਦੱਸ ਦੇਈਏ ਕਿ ਭਾਰਤ ‘ਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਮੁਤਾਬਕ 20 ਹਫ਼ਤਿਆਂ ਤੋਂ ਬਾਅਦ ਗਰਭਪਾਤ ਕਰਨਾ ਗ਼ੈਰ-ਕਾਨੂੰਨੀ ਸੀ ਪਰ ਹੁਣ ਗਰਭਪਾਤ ਦੀ ਉਪਰਲੀ ਹੱਦ ਨੂੰ 20 ਤੋਂ 24 ਹਫਤਿਆਂ ਤੱਕ ਵਧਾ ਦਿੱਤਾ ਗਿਆ ਹੈ।ਵਰਤਮਾਨ ਨਿਯਮਾਂ ਮੁਤਾਬਕਹੁਣ ਗਰਭਪਤੀ ਮਹਿਲਾਵਾਂ 24 ਵੇਂ ਹਫ਼ਤੇ ਤੋਂ ਪਹਿਲਾਂ ਗਰਭਪਾਤ ਕਰਵਾ ਸਕਣਗੀਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ