ਰਾਜਾ ਵੜਿੰਗ ਦਾ ਵਿਵਾਦਿਤ ਬਿਆਨ, ਕਿਹਾ ਸ਼ਮਸ਼ਾਨ ਇੰਨੇ ਵਧੀਆ ਬਣਾ ਦਵਾਂਗੇ ਕਿ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ

raja warring

ਅਕਸਰ ਵਿਵਾਦਿਤ ਬਿਆਨਾਂ ਕਰਕੇ ਚਰਚਾਵਾਂ ਵਿੱਚ ਰਹਿਣ ਵਾਲੇ ਕਾਂਗਰਸ ਲੀਡਰ ਰਾਜਾ ਵੜਿੰਗ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਰਕੇ ਚਰਚਾਵਾਂ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਹੈ ਕਿ ਉਹ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦੇਣਗੇ ਕਿ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ। ਉਨ੍ਹਾਂ ਦੇ ਇਸ ਬਿਆਨ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸਾਂਸਦ ਭਗਵੰਤ ਮਾਨ ਨਾਲ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਬਿਆਨ ਹੈ ਤੇ ਇਸ ਤੋਂ ਕਾਂਗਰਸ ਦੀ ਘਟੀਆ ਸੋਚ ਬਾਰੇ ਪਤਾ ਚੱਲਦਾ ਹੈ। ਰਾਜਾ ਵੜਿੰਗ ਲੋਕਾਂ ਨੂੰ ਮਾਰ ਕੇ ਹੀ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੀਬੀ ਜਗੀਰ ਕੌਰ ਨੇ ਵੀ ਸ਼ਰਮਨਾਕ ਬਿਆਨ ਦਿੱਤਾ ਸੀ।

ਇਹ ਵੀ ਪੜ੍ਹੋ : ਲੋਕਸਭਾ ਦੇ ਦੂਜੇ ਗੇੜ ਦੀ ਚੋਣਾਂ ਹੋਈਆਂ ਸ਼ੁਰੂ, 12 ਸੂਬਿਆਂ ਦੀ 95 ਸੀਟਾਂ ‘ਤੇ ਹੋ ਰਹੀਆਂ ਚੋਣਾਂ

ਇਸ ਦੇ ਨਾਲ ਹੀ ਮਾਨ ਨੇ ਕੇਵਲ ਢਿੱਲੋਂ ਵੱਲੋਂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਦੀ ਕਵਾਇਦ ਬਾਰੇ ਕਿਹਾ ਕਿ ਰੁੱਸੇ ਲੀਡਰਾਂ ਨੂੰ ਮਨਾਉਣ ਨਾਲ ਕੋਈ ਫਰਕ ਨਹੀਂ ਪੈਣਾ। ਮਨਾਉਣਾ ਹੀ ਹੈ ਤਾਂ ਵੋਟਰਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਰੁਜ਼ਗਾਰ ਦੇ ਕੇ ਤੇ ਸਾਰੇ ਕੀਤੇ ਵਾਅਦੇ ਪੂਰੇ ਕਰਕੇ ਮਨਾਇਆ ਜਾ ਸਕਦਾ ਹੈ।

Source:AbpSanjha