ਮੌਸਮ ਵਿਭਾਗ ਦੇ ਮੁਤਾਬਕ 20 ਜਨਵਰੀ ਤੋਂ ਹੋ ਸਕਦੀ ਪੰਜਾਬ ‘ਚ ਬਾਰਸ਼ ,ਠੰਡ ‘ਚ ਹੋਏਗਾ ਵਾਧਾ

rain in punjab

ਜਨਵਰੀ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੱਛਮੀ ਹਿਮਾਲਿਆ ਨੂੰ ਪੱਛਮੀ ਗੜਬੜ ਪ੍ਰਭਾਵਿਤ ਕਰ ਰਹੀ ਹੈ। ਇਸ ਤੋਂ ਬਾਅਦ ਉੱਤਰੀ ਪੰਜਾਬ ਤੇ ਉੱਤਰੀ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕੇ ਮੀਂਹ ਪੈ ਰਹੇ ਹਨ। ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ ‘ਚ ਵੀ ਕਾਫੀ ਹੱਦ ਤਕ ਗਿਰਾਵਟ ਆਈ ਹੈ।

ਜਦਕਿ 13 ਤੇ 14 ਜਨਵਰੀ ਨੂੰ ਉੱਤਰ-ਪੱਛਮੀ ਹਵਾਵਾਂ ਕਾਰਨ ਇਨ੍ਹਾਂ ਖੇਤਰਾਂ ‘ਚ ਠੰਢ ਨਾਲ ਤਾਪਮਾਨ ‘ਚ ਵੀ ਕਮੀ ਆਈ ਹੈ। ਜਦਕਿ ਪਿਛਲੇ 24 ਘੰਟਿਆਂ ‘ਚ ਤਾਪਮਾਨ ਵਿੱਚ ਸਥਿਰਤਾ ਬਣੀ ਹੋਈ ਹੈ।

ਇਸ ਤੋਂ ਇਲਾਵਾ ਮੌਸਮ ਮਾਹਿਰਾਂ ਅਨੁਸਾਰ ਘੱਟੋ-ਘੱਟ ਤਾਪਮਾਨ ‘ਚ ਮਾਮੂਲੀ ਵਾਧੇ ਦੀ ਸੰਭਾਵਨਾ ਵੀ ਹੈ। ਇਸ ਦਾ ਕਾਰਨ ਤਾਜ਼ਾ ਪੱਛਮੀ ਗੜਬੜ ਹੈ ਜੋ ਪੱਛਮੀ ਹਿਮਾਲਿਆ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਘੱਟੋ-ਘੱਟ ਤਾਪਮਾਨ ਹੌਲੀ ਹੌਲੀ ਵਧਦਾ ਰਹੇਗਾ।

ਇਸ ਤੋਂ ਇਲਾਵਾ 20 ਜਨਵਰੀ ਦੇ ਨੇੜੇ ਪੱਛਮੀ ਗੜਬੜੀ ਕਾਫੀ ਜ਼ਿਆਦਾ ਸਰਗਰਮ ਹੋਣ ਦੀ ਸੰਭਾਵਨਾ ਹੈ, ਜੋ ਪੰਜਾਬ ਤੇ ਹਰਿਆਣਾ ਦੇ ਉੱਤਰੀ ਮੈਦਾਨੀ ਇਲਾਕਿਆਂ ‘ਚ ਇੱਕ ਚੱਕਰਵਾਤੀ ਸਰਕੂਲੇਸ਼ਨ ਨੂੰ ਪ੍ਰਭਾਵਿਤ ਕਰੇਗੀ। ਇਸ ਨਾਲ ਪੰਜਾਬ ਤੇ ਹਰਿਆਣਾ ‘ਚ 20 ਜਨਵਰੀ ਤੋਂ ਬਾਰਸ਼ ਹੋਣ ਦੀ ਸੰਭਾਵਨਾ ਹੈ।

Western disturbance

21 ਜਨਵਰੀ ਤੋਂ ਅੱਗੇ, ਬਾਰਸ਼ ਹੋਣ ਨਾਲ ਪੰਜਾਬ ਤੇ ਹਰਿਆਣਾ ‘ਚ ਵੀ ਠੰਢ ‘ਚ ਵਾਧਾ ਹੋਵੇਗਾ। ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ ‘ਚ ਚੰਗੀ ਬਾਰਸ਼ 24 ਜਨਵਰੀ ਤੱਕ ਜਾਰੀ ਰਹੇਗੀ। ਪੰਜਾਬ ਦੇ ਕੁਝ ਹਿੱਸਿਆਂ ‘ਚ ਘੱਟੋ-ਘੱਟ ਤਾਪਮਾਨ ਦਾ ਦੁੱਗਣਾ ਅੰਕੜਾ ਵਧ ਸਕਦਾ ਹੈ, ਜਦਕਿ 20 ਤੋਂ 24 ਜਨਵਰੀ ਤਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ‘ਚ ਬੱਦਲ ਛਾਏ ਰਹਿਣਗੇ ਤੇ ਪਹਾੜਾਂ ‘ਚ ਬਰਫ਼ਬਾਰੀ ਕਾਰਨ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ।

Source:AbpSanjha