Moga Youth Death News: ਫੌਜ ਦੀ ਟਰੇਨਿੰਗ ਦੌਰਾਨ ਤਲਾਅ ਵਿੱਚ ਡੁੱਬਣ ਕਾਰਨ ਹੋਈ ਇਕ ਪੰਜਾਬੀ ਨੌਜਵਾਨ ਦੀ ਮੌਤ

punjabi-youth-drowns-in-pool-during-military-training-in-jharkhand
Moga Youth Death News: ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮਹਿਰੋ ਦੇ ਨੌਜਵਾਨ ਪਰਮਿੰਦਰ ਸਿੰਘ ਦੀ ਫੌਜੀ ਸਿਖਲਾਈ ਦੌਰਾਨ ਤਲਾਅ ਵਿੱਚ ਡੁੱਬਣ ਨਾਲ ਮੌਤ ਹੋ ਗਈ। ਪਰਮਿੰਦਰ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਫ਼ੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਸੈਂਟਰ (ਐਸਆਰਸੀ) ਵਿੱਚ ਸਿਖਲਾਈ ਲੈ ਰਿਹਾ ਸੀ। 22 ਸਾਲਾ ਦਾ ਪਰਮਿੰਦਰ ਪਿਛਲੇ 4 ਸਾਲ ਤੋਂ ਫੌਜ ਵਿੱਚ ਭਰਤੀ ਸੀ ਤੇ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ।

ਇਹ ਵੀ ਪੜ੍ਹੋ: PUBG Banned News: PUBG ਬੈਨ ਹੋਣ ਤੇ ਮਾਪਿਆਂ ਦੇ ਚਿਹਰੇ ਤੇ ਆਈ ਖੁਸ਼ੀ, ਬੱਚੇ ਹੋਏ ਨਿਰਾਸ਼

ਇਨ੍ਹਾਂ ਦੋਨਾਂ ਨੌਜਵਾਨਾਂ ਦੀ ਉਮਰ 22 ਸਾਲ ਸੀ। ਇਹ ਜਵਾਨ ਐਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਅ ‘ਚ ਸਿਖਲਾਈ ਲੈ ਰਹੇ ਸੀ। ਇਸ ਦੌਰਾਨ ਡੂੰਘੇ ਪਾਣੀ ਤੇ ਦਲਦਲ ‘ਚ ਦੋਵੇਂ ਜਵਾਨ ਬੁਰੀ ਤਰ੍ਹਾਂ ਫਸ ਕੇ ਡੁੱਬ ਗਏ। ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਕੱਢ ਕੇ ਫ਼ੌਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਵਾਨ ਨੌਂ ਮਹੀਨਿਆਂ ਦੀ ਸਿਖਲਾਈ ਦੌਰਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸੀ। ਅੰਡਰ 16 ਅਤੇ ਅੰਡਰ 20 ‘ਚ ਪਰਮਿੰਦਰ ਬੋਕਸਿੰਗ ‘ਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਅਤੇ ਪੂਰਾ ਪਿੰਡ ਪਰਮਿੰਦਰ ਦੇ ਜਾਣ ‘ਤੇ ਦੁਖੀ ਹਨ, ਉਨ੍ਹਾਂ ਨੂੰ ਪਰਮਿੰਦਰ ਦੀ ਸ਼ਹਾਦਤ ‘ਤੇ ਵੀ ਮਾਣ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ