ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਪੁੱਤ

punjabi youngster died in australia

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਜਤਿੰਦਰ ਸਿੰਘ ਬਰਾੜ ਆਪਣੀ ਮਾਤਾ ਤੇ ਇਕਲੌਤੀ ਭੈਣ ਨੂੰ ਛੱਡ ਕੇ ਆਸਟ੍ਰੇਲੀਆ ਗਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕੈਂਟਰ ਚਲਾਉਣ ਲੱਗ ਪਿਆ।

ਪਰਿਵਾਰ ਮੁਤਾਬਕ ਇੱਕ ਅੰਗਰੇਜ਼ ਮਹਿਲਾ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ਵਿੱਚ 24 ਸਾਲਾ ਜਤਿੰਦਰ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਮਹੀਨੇ 28 ਜਨਵਰੀ ਨੂੰ ਉਸ ਦਾ ਵਿਆਹ ਸੀ। ਤਕਰੀਬਨ ਛੇ ਸਾਲ ਪਹਿਲਾਂ ਜਦੋਂ ਜਤਿੰਦਰ ਨੇ ਵਿਦੇਸ਼ ਜਾਣ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।

ਆਸਟ੍ਰੇਲੀਆ ’ਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ਰਾਹੀਂ ਕੰਮਕਾਰ ਕਰਦਿਆਂ ਉਸ ਨੇ ਪੰਜਾਬ ਆ ਕੇ ਆਪਣੀ ਭੈਣ ਦਾ ਵਿਆਹ ਕੀਤਾ। ਹੁਣ ਜਦੋਂ ਉਸ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਹਾਦਸਾ ਵਾਪਰ ਗਿਆ। ਉਸ ਦੀ ਮਾਤਾ ਵੀ ਬਿਮਾਰੀ ਕਰਨ ਆਪਣੀ ਲੜਕੀ ਕੋਲ ਰਹਿ ਰਹੀ ਹੈ। ਘਰ ਵਿੱਚ ਜਿੰਦਾ ਲੱਗਾ ਹੈ।

Source:AbpSanjha