Punjab Weather Updates: ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ, ਪੂਰਾ ਇੱਕ ਹਫ਼ਤਾ ਜੋਰਾਂ ਨਾਲ ਪੈ ਸਕਦਾ ਮੀਂਹ

punjab-weather-updates-heavy-rain-in-punjab
Punjab Weather Updates: ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 11 ਜੁਲਾਈ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਮਾਝਾ ਤੇ ਦੁਆਬਾ ਜ਼ਿਲ੍ਹਿਆਂ ਵਿੱਚ ਵੀ ਬਾਰਸ਼ ਹੋਣ ਦੀ ਉਮੀਦ ਹੈ, ਜਦਕਿ 10 ਤੋਂ 12 ਜੁਲਾਈ ਤੱਕ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਪੂਰਬੀ ਮਾਲਵਾ ਜ਼ਿਲ੍ਹਿਆਂ ਵਿੱਚ 12 ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਸ ਪੂਰੇ ਹਫਤੇ ਦੌਰਾਨ ਤੇਜ਼ ਹਵਾਵਾਂ ਤੇ ਗਰਜ ਨਾਲ ਹਲਕੀ ਬਾਰਸ਼ ਪਏਗੀ। ਹਾਲਾਂਕਿ, 14 ਜੁਲਾਈ ਤੱਕ ਦਿਨ ਦਾ ਤਾਪਮਾਨ ਲਗਪਗ 35 ਡਿਗਰੀ ਤੇ ਰਾਤ ਦਾ ਤਾਪਮਾਨ ਲਗਪਗ 26 ਡਿਗਰੀ ਰਹੇਗਾ।

ਇਹ ਵੀ ਪੜ੍ਹੋ: Punjab News: ਫਰੀਦਕੋਟ ਵਿੱਚ ਬੇਅਦਬੀ ਕਾਂਡ ਨੂੰ ਅੰਜ਼ਾਮ ਦੇਣ ਵਾਲੇ 3 ਡੇਰਾ ਪ੍ਰੇਮੀਆਂ ਦੇ ਪ੍ਰਤੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ

ਸਾਰੇ ਹਫ਼ਤੇ ਬੱਦਲਵਾਈ ਰਹਿਣ ਨਾਲ ਗਰਮੀ ਤੋਂ ਰਾਹਤ ਮਿਲੇਗੀ। ਉਸ ਤੋਂ ਬਾਅਦ ਦਿਨ ਦਾ ਤਾਪਮਾਨ ਹੌਲੀ-ਹੌਲੀ ਵਧੇਗਾ ਤੇ ਫਿਰ ਨਮੀ ਦੇ ਕਾਰਨ ਇੱਕ ਵਾਰ ਫਿਰ ਗਰਮੀ ਪ੍ਰੇਸ਼ਾਨ ਕਰੇਗੀ। ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ। ਇਸ ਸਮੇਂ ਪਿਆ ਮੀਂਹ ਝੋਨੇ ਦੀ ਫਸਲ ਲਈ ਬਹੁਤ ਫਾਇਦੇਮੰਦ ਹੈ। ਦੂਜੇ ਪਾਸੇ ਖੇਤੀ ਮਾਹਰ ਕਹਿੰਦੇ ਹਨ ਕਿ ਅਜਿਹੀ ਬਾਰਸ਼ ਸਥਾਨਕ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।