Punjab Police News: ਪੰਜਾਬ ਪੁਲਿਸ ਦੀ ਇਕ ਮਾੜੀ ਕਰਤੂਤ ਫਿਰ ਆਈ ਸਾਹਮਣੇ, ਖਾਕੀ ਵਰਦੀ ਨੂੰ ਲਾਇਆ ਦਾਗ

punjab-police-again-in-controversy

Punjab Police News: ਪੰਜਾਬ ਪੁਲਿਸ ਅਕਸਰ ਹੀ ਆਪਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਕੋਰੋਨਾ ਦੇ ਕਹਿਰ ਦੌਰਾਨ ਡਿਊਟੀ ਕਰਕੇ ਪੰਜਾਬ ਪੁਲਿਸ ਨੂੰ ਪ੍ਰਸ਼ੰਸਾ ਵੀ ਮਿਲ ਰਹੀ ਹੈ ਪਰ ਕੁਝ ਮੁਲਾਜ਼ਮ ਆਪਣੇ ਸੁਭਾਅ ਮੁਤਾਬਕ ਅਜਿਹੀਆਂ ਹਰਕਤਾਂ ਕਰ ਹੀ ਜਾਂਦੇ ਹਨ ਜਿਸ ਕਰਕੇ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਹਨ। ਪਿਛਲੇ ਦਿਨੀਂ ਪੂਰੇ ਪੰਜਾਬ ਵਿੱਚੋਂ ਕੁਝ ਅਜਿਹੀਆਂ ਹੀ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।

ਇਹ ਵੀ ਪੜ੍ਹੋ: Corona in Moga: ਪੰਜਾਬ ਵਿਚ Corona ਨੇ ਫੜ੍ਹੀ ਰਫ਼ਤਾਰ, 2 ਨਵੇਂ ਮਾਮਲੇ ਆਏ ਸਾਹਮਣੇ

ਜਗਰਾਉਂ: ਕੋਰੋਨਾ ਕਰਫਿਊ ਦੌਰਾਨ ਕਿਸੇ ਦੁਕਾਨ ਦਾ ਸ਼ਟਰ ਭੰਨ ਰਹੇ ਪੁਲਿਸ ਮੁਲਾਜ਼ਮਾਂ ਨੇ ਰਾਹਗੀਰ ਨੌਜਵਾਨ ਨੂੰ ਵੀਡੀਓ ਬਣਾਉਣ ਦੇ ਸ਼ੱਕ ’ਚ ਬੁਰੀ ਤਰ੍ਹਾਂ ਕੁੱਟਿਆ ਤੇ ਪੁਲਿਸ ਚੌਕੀ ਲਿਜਾ ਕੇ ਅਣਮਨੁੱਖੀ ਤਸ਼ੱਦਦ ਕੀਤਾ। ਇਸ ਮਾਮਲੇ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਥਾਣੇਦਾਰ ਤੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਨੌਜਵਾਨ ਨੀਰਜ ਕੁਮਾਰ ਜੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੀਰਜ ਕਿਸੇ ਦੁਕਾਨ ’ਤੇ ਕੰਮ ਕਰਦਾ ਹੈ, ਉਹ ਘਰ ਜਾ ਰਿਹਾ ਸੀ ਤਾਂ ਉਸ ਦੀ ਮਾਂ ਦਾ ਫੋਨ ਆ ਗਿਆ। ਉਹ ਫੋਨ ’ਤੇ ਗੱਲ ਕਰਦਾ ਹੋਇਆ ਜਾ ਰਿਹਾ ਸੀ ਤਾਂ ਰਸਤੇ ’ਚ ਕੁਝ ਪੁਲਿਸ ਮੁਲਾਜ਼ਮ ਕਿਸੇ ਦੁਕਾਨ ਦਾ ਸ਼ਟਰ ਭੰਨ ਰਹੇ ਸਨ। ਪੁਲਿਸ ਮੁਲਾਜ਼ਮਾਂ ਨੂੰ ਲੱਗਾ ਕਿ ਨੀਰਜ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਤੇ ਉਸ ਨੂੰ ਪੁਲਿਸ ਚੌਕੀ ਬੱਸ ਸਟੈਂਡ ਲੈ ਗਏ ਜਿਥੇ ਉਸ ਦੀ ਕੁੱਟਮਾਰ ਕੀਤੀ ਗਈ।

ਜਲੰਧਰ: ਬਿਸਤ ਦੋਆਬ ਨਹਿਰ ’ਤੇ ਨਾਕੇ ਦੌਰਾਨ ਪੱਤਰਕਾਰ ਨਾਲ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨਾਲ ਵਿਵਾਦ ਹੋ ਗਿਆ ਸੀ। ਗੱਲ ਵਧਦੀ ਦੇਖ ਕੇ ਜਦੋਂ ਦੋ ਹੋਰ ਪੱਤਰਕਾਰ ਉੱਥੇ ਗਏ ਤਾਂ ਸਬ ਇੰਸਪੈਕਟਰ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਜਿੱਥੇ ਪੱਤਰਕਾਰਾਂ ਨਾਲ ਬਦਸੂਲਕੀ ਕੀਤੀ ਉੱਥੇ ਸਿੱਖ ਪੱਤਰਕਾਰ ਦੀ ਕਥਿਤ ਤੌਰ ’ਤੇ ਪੱਗ ਲਾਹ ਦਿੱਤੀ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਕੁੱਟਮਾਰ ਕੀਤੀ।

ਕਸਬਾ ਭੁਰਾਲ ਦੇ ਦਲਿਤ ਨੌਜਵਾਨ ਨਾਲ ਥਾਣਾ ਸੰਦੌੜ ਦੇ ਚਾਰ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ’ਚ ਪੀੜਤ ਨੌਜਵਾਨ ਸਿਮਰਨਜੀਤ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਯਾਦਵਿੰਦਰ ਸਿੰਘ, ਕਾਂਸਟੇਬਲ ਗੁਰਦੀਪ ਸਿੰਘ ਤੇ ਹੋਮਗਾਰਡ ਦੇ ਮੁਲਾਜ਼ਮ ਕੇਸਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪੀੜਤ ਸਿਮਰਨਜੀਤ ਕੋਲੋਂ ਕੁਝ ਵਿਅਕਤੀਆਂ ਨੇ 21 ਹਜ਼ਾਰ ਰੁਪਏ ਖੋਹ ਲਏ ਸਨ। ਜਦੋਂ ਉਹ ਥਾਣਾ ਸੰਦੌੜ ’ਚ ਘਟਨਾ ਦੀ ਜਾਣਕਾਰੀ ਦੇਣ ਗਿਆ ਤਾਂ ਚਾਰ ਪੁਲਿਸ ਮੁਲਾਜ਼ਮਾਂ ਨੇ ਉਲਟਾ ਉਸ ਦੀ ਕੁੱਟਮਾਰ ਕੀਤੀ। ਬੁਰੀ ਹਾਲਤ ’ਚ ਸਿਮਰਨਜੀਤ ਸਿੰਘ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ ਸੀ। ਮਗਰੋਂ ਪੁਲਿਸ ਪ੍ਰਸ਼ਾਸਨ ਨੇ ਏਐਸਆਈ ਸੁਖਵਿੰਦਰ ਸਿੰਘ ਨੂੰ ਮੁਅੱਤਲ ਤੇ ਦੋ ਮੁਲਾਜ਼ਮਾਂ ਦਾ ਪੁਲਿਸ ਲਾਈਨ ਤਬਾਦਲਾ ਕਰ ਦਿੱਤਾ ਸੀ। ਹੋਮਗਾਰਡ ਮੁਲਾਜ਼ਮ ਕੇਸਰ ਸਿੰਘ ਖ਼ਿਲਾਫ਼ ਕਾਰਵਾਈ ਸਬੰਧੀ ਉਸ ਦੇ ਵਿਭਾਗ ਨੂੰ ਭੇਜ ਦਿੱਤਾ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।