ਪੰਜਾਬ: ਤਬਲੀਗੀ ਜਮਾਤ ਵਿੱਚ 432 ਲੋਕਾਂ ਵਿੱਚੋ 422 ਦੀ ਹੋਈ ਪਛਾਣ, 350 ਜਮਾਤੀਆਂ ਦੇ ਲਏ ਸੈਂਪਲ

Punjab indentifies 422 Tablighi Jamatis out of 432

ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ਼ ਵਿਚ ਤਬਲੀਗੀ ਜਮਾਤ ਵਿਚ ਹਿੱਸਾ ਲੈਣ ਗਏ ਪੰਜਾਬ ਦੇ 432 ਲੋਕਾਂ ਦੀ ਸੂਚੀ ਸੂਬਾ ਸਰਕਾਰ ਨੂੰ ਮਿਲੀ ਹੈ। ਇਨ੍ਹਾਂ ਵਿਚੋਂ ਰਾਜ ਸਰਕਾਰ ਨੇ 422 ਲੋਕਾਂ ਦੀ ਪਛਾਣ ਕੀਤੀ ਹੈ। ਹਾਲਾਂਕਿ ਇਨ੍ਹਾਂ 432 ਲੋਕਾਂ ਵਿਚੋਂ ਹੁਣ ਤਕ ਸਿਰਫ 350 ਲੋਕ ਪੰਜਾਬ ਵਾਪਸ ਆਏ ਹਨ।

ਸਿਹਤ ਵਿਭਾਗ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਪਰਤੇ ਸਾਰੇ 350 ਜਮਾਤੀਆਂ ਦੇ ਸੈਂਪਲ ਲੈ ਲਏ ਗਏ ਹਨ ਅਤੇ 117 ਲੋਕਾਂ ਦੀ ਜਾਂਚ ਰਿਪੋਰਟ ਨੇਗੇਟਿਵ ਆਈ ਹੈ ਜਦੋਂਕਿ 227 ਲੋਕਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ। ਇਨ੍ਹਾਂ ਜਮਾਤੀਆਂ ਵਿੱਚੋਂ 6 ਲੋਕਾਂ ਦੀ ਮੌਤ ਵੀ ਹੋਈ ਹੈ।

ਇਹ ਵੀ ਪੜ੍ਹੋ : Tablighi Jamaat ਕੀ ਹੈ ? ਜਿਸਨੂੰ ਭਾਰਤ ਵਿੱਚ ਕੋਰੋਨਾ ਨੂੰ ਵਧਾਉਣ ਲਈ ਠਹਿਰਾਇਆ ਗਿਆ ਜ਼ਿੰਮੇਵਾਰ

ਧਿਆਨ ਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਤੋਂ ਪਰਤਣ ਵਾਲੇ ਸਾਰੇ ਜਮਾਤੀਆਂ ਨੂੰ 14 ਦਿਨਾਂ ਤੱਕ ਘਰਾਂ ਵਿਚ ਕੁਆਰੰਟੀਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਦਿੱਲੀ ਵਿੱਚ ਮਰਕਜ਼ ਨੂੰ ਖਾਲੀ ਕਰਾਏ ਜਾਣ ਤੋਂ ਬਾਅਦ ਪੰਜਾਬ ਦੇ ਨਾਗਰਿਕਾਂ ਦਾ ਸਹੀ ਤਰ੍ਹਾਂ ਪਤਾ ਨਹੀਂ ਸੀ। ਦਿੱਲੀ ਸਰਕਾਰ ਵਲੋਂ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਨੂੰ ਨਿਰੰਤਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਥੇ, ਪੰਜਾਬ ਸਰਕਾਰ ਸਾਰੇ ਜਮਾਤੀਆਂ ਦੀ ਕੋਰੋਨਾ ਜਾਂਚ ਨੂੰ ਗੰਭੀਰਤਾ ਨਾਲ ਪੂਰਾ ਕਰ ਰਹੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ