Bhulath Rape News: ਬਿਹਾਰ ਵਿਚ 3 ਬੱਚਿਆਂ ਦੇ ਪਿਓ ਨੇ 6 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

punjab-crime-child-raped-with-6-years-old-girl

6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪ੍ਰਵਾਸੀ ਵਿਅਕਤੀ ਨੂੰ ਭੁਲੱਥ ਪੁਲਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬਿਹਾਰ ਦਾ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ, ਦੋ ਬੱਚੀਆਂ ਤੇ ਇਕ ਨੌਜਵਾਨ ਨਾਲ ਥਾਣਾ ਭੁਲੱਥ ਦੇ ਇਲਾਕੇ ‘ਚ ਰਹਿੰਦਾ ਹੈ। ਬੀਤੇ ਸ਼ਨੀਵਾਰ ਨੂੰ ਪ੍ਰਵਾਸੀ ਮਜ਼ਦੂਰ ਤੇ ਉਸਦੀ ਪਤਨੀ ਕੰਮ ਤੇ ਗਏ ਸਨ ਤੇ ਬੱਚੇ ਘਰ ‘ਚ ਸਨ ਅਤੇ ਗਲੀ ਵਿਚ ਖੇਡ ਰਹੇ ਸਨ। ਇਸੇ ਦੌਰਾਨ ਕੋਈ ਅਣਪਛਾਤਾ ਵਿਅਕਤੀ ਛੇ ਸਾਲਾ ਬੱਚੀ ਨੂੰ ਕੋਈ ਲਾਲਚ ਦੇ ਕੇ ਸਾਈਕਲ ਤੇ ਬਿਠਾ ਕੇ ਕਿਸੇ ਜਗ੍ਹਾ ‘ਤੇ ਲੈ ਗਿਆ ਤੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ: Jalandhar Murder News: ਜਲੰਧਰ ਦੇ ਵਿੱਚ ਹੋਇਆ ਪੁਲਿਸ ਮੁਲਾਜ਼ਮ ਦਾ ਕਤਲ, ਧੀ ਨੇ ਆਪਣੇ ਪਤੀ ਤੇ ਲਾਏ ਆਪਣੇ ਪਿਤਾ ਦਾ ਕਤਲ ਦਾ ਦੋਸ਼

ਜਿਸ ਬਾਰੇ ਪਤਾ ਲੱਗਣ ਤੇ ਗੰਭੀਰ ਹਾਲਤ ‘ਚ ਮਿਲੀ ਕੁੜੀ ਨੂੰ ਪਰਿਵਾਰ ਵਲੋਂ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੋਂ ਉਸ ਨੂੰ ਕਪੂਰਥਲਾ ਲਈ ਰੈਫ਼ਰ ਕੀਤਾ ਗਿਆ। ਇਸ ਮਾਮਲੇ ਸਬੰਧੀ ਪੁਲਸ ਸ਼ਨੀਵਾਰ ਤੋਂ ਹੀ ਜਬਰ-ਜ਼ਿਨਾਹ ਦੇ ਦੋਸ਼ੀ ਦੀ ਭਾਲ ‘ਚ ਜੁੱਟ ਗਈ ਸੀ, ਜਿਸ ਦੌਰਾਨ ਪੁਲਸ ਵਲੋਂ ਸ਼ਹਿਰ ‘ਚ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ। ਪਤਾ ਲੱਗਾ ਹੈ ਕਿ ਵੀਡੀਓ ਫੁਟੇਜ਼ ਦੇ ਆਧਾਰ ‘ਤੇ ਹੀ ਪੁਲਸ ਨੇ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਭੁਲੱਥ ਜਤਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ 35 ਸਾਲਾ ਤਬਰੇਜ ਆਲਮ ਪੁੱਤਰ ਮੁਹੰਮਦ ਅਲੀ ਹਸਨ ਬਿਹਾਰ ਸੂਬੇ ਦੇ ਪਿੰਡ ਸਮਦਾ, ਜ਼ਿਲ੍ਹਾ ਸਰਸਾ ਦਾ ਵਸਨੀਕ ਹੈ ਜੋ ਵਿਆਹਿਆ ਹੋਇਆ ਤੇ ਤਿੰਨ ਬੱਚਿਆਂ ਦਾ ਪਿਤਾ ਹੈ। ਇਹ ਪਿਛਲੇ ਡੇਢ ਸਾਲ ਤੋਂ ਭੁਲੱਥ ਸ਼ਹਿਰ ‘ਚ ਟੇਲਰ ਦਾ ਕੰਮ ਕਰ ਰਿਹਾ ਹੈ। ਇਸਦੇ ਖ਼ਿਲਾਫ਼ ਪਹਿਲਾਂ ਵੀ ਬੇਗੋਵਾਲ ਥਾਣੇ ਵਿਚ 4 ਮਈ 2008 ਨੂੰ ਜਬਰ-ਜ਼ਿਨਾਹ ਦਾ ਕੇਸ ਦਰਜ ਹੋਇਆ ਸੀ, ਜਿਸ ਵਿਚ ਇਹ ਦੋ ਸਾਲ ਜੇਲ ਵਿਚ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ