Corona Virus : ਪੰਜਾਬ ਵਿੱਚ ਦੋਬਾਰਾ ਬਹਾਲ ਹੋਈ ਬਸ ਸੇਵਾ, ਹੁਣ ਇਹਨਾਂ ਸ਼ਰਤਾਂ ਤਹਿਤ ਚਲਣਗੀ ਬੱਸਾਂ

Punjab Bus Service Will Resume on These Conditions

ਪੰਜਾਬ ਸਰਕਾਰ ਨੇ Corona Virus ਨੂੰ ਲੈ ਕੇ ਸਰਕਾਰੀ ਅਤੇ ਨਿੱਜੀ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਸੀ। ਅਜਿਹੀ ਸਥਿਤੀ ਵਿੱਚ ਹੁਣ ਇਸ ਫੈਸਲੇ ਵਿੱਚ ਕੁੱਝ ਬਦਲਾਅ ਕੀਤੇ ਜਾ ਰਹੇ ਹਨ। ਸਰਕਾਰ ਨੇ ਹੁਣ ਕਿਹਾ ਹੈ ਕਿ ਹੁਣ ਸਾਰੀਆਂ ਬੱਸਾਂ ਬੰਦ ਨਹੀਂ ਹੋਣਗੀਆਂ। 50 ਰੂਟਾਂ ‘ਤੇ ਸਰਕਾਰੀ ਬੱਸਾਂ ਚੱਲਣਗੀਆਂ। ਸਰਕਾਰ ਨੇ ਇਹ ਫੈਸਲਾ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੀਆਰਟੀਸੀ, ਪੰਜਾਬ ਰੋਡਵੇਜ਼, ਪਨਬਸ ਕੁਝ ਸ਼ਰਤਾਂ ਨਾਲ ਹਰ ਅੱਧੇ ਘੰਟੇ ਵਿੱਚ ਚੱਲੇਗੀ, ਤਾਂ ਜੋ ਲੋਕਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਕੋਈ ਮੁਸ਼ਕਲ ਨਾ ਹੋਵੇ।

ਇਹ ਵੀ ਪੜ੍ਹੋ : Captain Amarinder Singh News: ਪੰਜਾਬ ਵਿੱਚ ਇੰਟਰਨੈੱਟ ਸੇਵਾ ਬੰਦ ਹੋਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ

ਪਰ ਹਲੇ ਵੀ ਪ੍ਰਾਈਵੇਟ ਬੱਸਾਂ ਨੂੰ ਚੱਲਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਪ੍ਰਾਈਵੇਟ ਬੱਸਾਂ 31 ਮਾਰਚ ਤੱਕ ਬੰਦ ਰਹਿਣਗੀਆਂ ਅਤੇ ਹੋਰ ਸੂਬਿਆਂ ਦੀਆਂ ਬੱਸਾਂ ਵੀ ਪੰਜਾਬ ਵਿੱਚ ਦਾਖਲ ਨਹੀਂ ਹੋਣਗੀਆਂ। ਪੰਜਾਬ ਦੇ ਮੁੱਖ ਸਕੱਤਰ ਟਰਾਂਸਪੋਰਟ ਦੇ ਕੇ. ਸ਼ਿਵ ਪ੍ਰਸਾਦ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਬੱਸਾਂ ਵਿਚ ਸਮਰਥਾ ਤੋਂ ਅੱਧੇ ਯਾਤਰੀ ਹੀ ਬੈਠਣਗੇ। ਬੱਸ ਚਲਾਉਣ ਤੋਂ ਪਹਿਲਾਂ ਬੱਸ ਨੂੰ ਪੂਰੀ ਤਰ੍ਹਾਂ ਸੇਨਿਟਾਈਜ਼ ਕੀਤਾ ਜਾਵੇਗਾ ਅਤੇ ਹਰ ਬੱਸ ਵਿਚ ਸੈਨੇਟਾਈਜ਼ਰ ਰੱਖਣਾ ਲਾਜ਼ਮੀ ਹੋਵੇਗਾ। ਕੋਈ ਏਸੀ ਬੱਸ ਨਹੀਂ ਚੱਲੇਗੀ। ਇਹ ਹੁਕਮ ਸ਼ੁੱਕਰਵਾਰ ਅੱਧੀ ਰਾਤ ਤੋਂ 31 ਮਾਰਚ ਤੱਕ ਲਾਗੂ ਰਹਿਣਗੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ