ਅੱਜ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੱਕਾ ਜਾਮ ਦਾ ਐਲਾਨ ਕੀਤਾ ਹੈ ਪਰ ਸੰਘਰਸ਼ ਦੀ ਪੂਰਾ ਕਮਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਹੱਥ ਹੈ। ਕਿਸਾਨਾਂ ਨੇ ਇਸ ਬੰਦ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਿਆ ਕੀ ਐਮਰਜੈਂਸੀ ਹਾਲਤਾਂ ਵਿੱਚ ਕਿਸੇ ਨੂੰ ਕੋਈ ਦਿਕੱਤ ਨਾ ਹੋਵੇ। ਕਿਸਾਨ ਜੱਥੇਬੰਦੀਆਂ ਦੇ ਲੀਡਰ ਡਾਕਟਰ ਦਰਸ਼ਨ ਪਾਲ ਨੇ ਕਿਹਾ ਕੀ ਧਰਨੇ ਸ਼ਾਮ 4 ਵਜੇ ਤੱਕ ਰਹਿਣਗੇ। ਇਸ ਲਈ ਵੱਖ -ਵੱਖ ਥਾਵਾਂ ਤੇ ਰੁਕੇ ਲੋਕ 4 ਵਜੇ ਤੋਂ ਬਾਦ ਅਪਣੀ ਮੰਜ਼ਿਲਾਂ ਤੇ ਜਾਂ ਸਕਣਗੇ। ਇਸ ਦੇ ਨਾਲ ਡਾਕਟਰੀ ਸੇਵਾ ਅਤੇ ਹੋਰ ਜਰੂਰੀ ਸੇਵਾ ਨੂੰ ਬੰਦ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ।
ਕਿਸਾਨ ਲੀਡਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕੀ ਬੀਜੇਪੀ ਲੀਡਰਾਂ ਦੇ ਬਾਈਕਾਟ ਦੇ ਸੱਦੇ ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨ ਕਿਉਂਕਿ ਹੋ ਸਕਦਾ ਹੈ ਕਿ ਕਿਸਾਨ, ਪੰਜਾਬ ਤੇ ਲੋਕ ਵਿਰੋਧੀ ਸ਼ਕਤੀਆਂ ਸੰਘਰਸ਼ ਦੀ ਪਿੱਠ ਵਿੱਚ ਛੁਰਾ ਖੋਭਣ ਲਈ ਸ਼ਰਾਰਤੀ ਅਨਸਰਾਂ ਨੂੰ ਭੜਕਾਊ ਅਤੇ ਗਲਤ ਹਰਕਤਾਂ ਕਰਨ ਲਈ ਭੇਜ ਸਕਦੇ ਨੇ।