ਪੰਜਾਬ ਵਿਧਾਨ ਸਭਾ ਪੱਲਵਾਮਾ ਸੀਆਰਪੀਐਫ ਹਮਲੇ ਦੇ ਕਾਰਨ ਮੁਲਤਵੀ, ਸਭਾ ‘ਚ ਸੋਗ ਮਨਾਇਆ ਗਿਆ

Punjab Vidhan Sabha

ਬੀਤੇ ਕੱਲ੍ਹ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫ਼ਲੇ ‘ਤੇ ਹੋਏ ਫਿਦਾਈਨ ਹਮਲੇ ਵਿੱਚ 42 ਜਵਾਨਾਂ ਦੀ ਜਾਨ ਜਾਣ ਮਗਰੋਂ ਪੰਜਾਬ ਵਿਧਾਨ ‘ਚ ਸੋਗ ਮਨਾਇਆ ਗਿਆ। ਹੁਣ ਵਿਧਾਨ ਸਭਾ ‘ਚ ਜਾਰੀ ਬਜਟ ਇਜਲਾਸ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਕਸ਼ਮੀਰ ‘ਚ ਹੋਏ ਅਤਿਵਾਦੀ ਹਮਲੇ ਕਾਰਨ ਕਾਰਵਾਈ ਮੁਲਤਵੀ ਕੀਤੀ ਗਈ ਹੈ। ਸਦਨ ‘ਚ ਅਤਿਵਾਦੀ ਹਮਲੇ ਨੂੰ ਲੈ ਕੇ ਨਿੰਦਾ ਮਤਾ ਪਾਸ ਕੀਤਾ ਗਿਆ।

CRPF ਕਾਫ਼ਲੇ ਹਮਲੇ ‘ਚ 42 ਜਵਾਨ ਹੋਏ ਸ਼ਹੀਦ

ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟਾਂ ਦਾ ਮੌਨ ਰੱਖਿਆ ਗਿਆ, ਜਿਸ ਮਗਰੋਂ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਨੇ ਸਦਨ ਦੀ ਕਾਰਵਾਈ ਮੁਲਤਵੀ ਕਰਨ ਦੀ ਮੰਗ ਰੱਖੀ। ਇਸ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਮਜੀਠੀਆ ਦਾ ਸਮਰਥਨ ਕਰਦੇ ਹਨ। ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਮੇਤ ਸਭਨਾਂ ਨੇ ਸਮਰਥਨ ਦਿੱਤਾ।

ਜੈਸ਼-ਏ-ਮੁਹੰਮਦ ਨੇ ਸੋਸ਼ਲ ਮੀਡੀਆ ਤੇ ਵੀਡੀਓ ਕੀਤਾ ਜਾਰੀ। ਮਹਿਜ਼ 21 ਸਾਲਾ ਦਹਿਸ਼ਤਗਰਦ

ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਕਾਬੂ ਤੋਂ ਬਾਹਰ ਹੋ ਚੁੱਕਾ ਹੈ। ਉਨ੍ਹਾਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਦੋਗਲਾ ਹੋਣ ਦਾ ਦੋਸ਼ ਲਾਇਆ ਤੇ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਜੇਕਰ ਜਨਰਲ ਬਾਜਵਾ ਪੰਜਾਬ ‘ਚ ਵੜਿਆ ਤਾਂ ਉਸ ਨੂੰ ਸਿੱਧਾ ਕਰ ਦਿੱਤਾ ਜਾਵੇਗਾ। ਕੈਪਟਨ ਨੇ ਇਸ ਹਮਲੇ ਦਾ ਅਸਰ ਕਰਤਾਰਪੁਰ ਸਾਹਿਬ ਗਲਿਆਰੇ ‘ਤੇ ਨਾ ਪੈਣ ਦੀ ਆਸ ਵੀ ਜਤਾਈ।

Source:AbpSanjha