ਹਰਿਆਣਾ-ਪੰਜਾਬ ਵਿੱਚ ਸੈਨੀਟਾਈਜ਼ਰ ਦੀ ਬੋਤਲਾਂ ‘ਤੇ CM-Deputy CM ਦੀ ਫੋਟੋ, ਵਿਰੋਧੀ ਧਿਰਾਂ ਨੇ ਘੇਰਿਆ

Punjab and Haryana CM Photos on Sanitizer Bottles

ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ-ਆਪਣੇ ਸੂਬਿਆਂ ਦੇ ਲੋਕਾਂ ਵਿਚ ਸੈਨੀਟਾਈਜ਼ਰ ਦੀਆਂ ਬੋਤਲਾਂ ਵੰਡ ਰਹੀ ਹੈ। ਇਨ੍ਹਾਂ ਸੈਨੇਟਾਈਜ਼ਰ ਬੋਤਲਾਂ ‘ਤੇ ਮੁੱਖ ਮੰਤਰੀਆਂ ਦੀ ਫੋਟੋ’ ਲਗਾਏ ਜਾਣ ਤੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ। ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀਆਂ ਫੋਟੋਆਂ ਲਗਾ ਕੇ ਸੈਨੀਟਾਈਜ਼ਰ ਦੀਆਂ ਬੋਤਲਾਂ ਦੀ ਸਪਲਾਈ ਕੀਤੀ ਜਾ ਰਹੀ ਹੈ, ਜਦੋਂਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਗਈ ਹੈ।

ਅਕਾਲੀ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਦੇਸ਼ ‘ਤੇ ਇਸ ਮੁਸ਼ਕਲ ਸਮੇਂ ਦੌਰਾਨ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਗੱਲਬਾਤ ਨਹੀਂ ਕੀਤੀ ਜਾਣੀ ਚਾਹੀਦੀ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੁੱਖ ਮੰਤਰੀ ਦੀ ਤਸਵੀਰ ਲਗਾ ਕੇ ਆਟਾ ਦੀ ਥੈਲੀਆਂ ਅਤੇ ਸੈਨੇਟਾਈਜ਼ਰ ਦੀਆਂ ਬੋਤਲਾਂ ਗਰੀਬਾਂ ਨੂੰ ਵੰਡੀਆਂ ਜਾ ਰਹੀਆਂ ਹਨ, ਉਸ ਨੂੰ ਵੇਖ ਕੇ ਸਾਨੂੰ ਅਫ਼ਸੋਸ ਹੈ।

ਅਕਾਲੀ ਦਲ ਨੇ ਕਿਹਾ ਕਿ ਅਜਿਹੇ ਸਮੇਂ ਵੀ ਸਰਕਾਰ ਆਪਣੇ ਪ੍ਰਚਾਰ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਥੈਲੀਆਂ ਅਤੇ ਬੋਤਲਾਂ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਗਾਉਣ ਲਈ ਵੱਖਰੀ ਜਗ੍ਹਾ ਭੇਜਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਬੈਗਾਂ ਅਤੇ ਬੋਤਲਾਂ ਵਿੱਚ ਆਟਾ ਅਤੇ ਸੈਨੀਟੇਜ਼ਰ ਪਾ ਕੇ ਵੰਡਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਗਰੀਬਾਂ ਤੱਕ ਜਰੂਰੀ ਸਮਾਨ ਪਹੁੰਚਣ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਹੁੰਦਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Corona In India: ਭਾਰਤ ਵਿੱਚ Corona ਦਾ ਕਹਿਰ, ਪੋਜ਼ੀਟਿਵ ਕੇਸਾਂ ਦੀ ਗਿਣਤੀ 1900 ਤੋਂ ਪਾਰ

ਦੂਜੇ ਪਾਸੇ ਹਰਿਆਣਾ ਵਿੱਚ ਸੀ.ਐੱਮ ਮਨੋਹਰ ਲਾਲ ਖੱਟਰ ਅਤੇ ਡਿਪਟੀ ਸੀ.ਐੱਮ ਦੁਸ਼ਯੰਤ ਚੌਟਾਲਾ ਦੀ ਤਸਵੀਰ ਸੈਨੇਟਾਈਜ਼ਰ ਦੀਆਂ ਬੋਤਲਾਂ ‘ਤੇ ਹੋਣ ਦੇ ਮਾਮਲੇ ਵਿਚ ਕਾਂਗਰਸ ਰਾਜ ਸਭਾ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਸ ਮੁਸ਼ਕਲ ਦੇ ਸਮੇਂ ਚ’ ਰਾਹਤ ਫੰਡ ਵਿਚੋਂ ਸੈਨੀਟਾਈਜ਼ਰ ਵਰਗੀਆਂ ਜ਼ਰੂਰੀ ਚੀਜ਼ਾਂ ਖਰੀਦੀਆਂ ਜਾ ਰਹੀਆਂ ਹਨ ਉਨ੍ਹਾਂ ਤੇ ਵੀ ਹਰਿਆਣਾ ਸਰਕਾਰ ਵਲੋਂ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੀਆਂ ਤਸਵੀਰਾਂ ਲਗਾ ਕੇ ਆਪਣੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੀਪੇਂਦਰ ਹੁੱਡਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਭਾਜਪਾ-ਜੇਜੇਪੀ ਨੂੰ ਲਗ ਰਿਹਾ ਹੈ ਕਿ ਦੇਸ਼ ਵਿੱਚ ਕੋਈ ਬਿਮਾਰੀ ਨਹੀਂ, ਉਨ੍ਹਾਂ ਦੀ ਚੋਣ ਰੈਲੀ ਚੱਲ ਰਹੀ ਹੈ। ਆਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਬਿਮਾਰੀ ਦੀ ਵਰਤੋਂ ਕਰਨਾ ਰਾਜਨੀਤੀ ਦਾ ਜ਼ਾਲਮ ਚਿਹਰਾ ਹੈ। ਕੀ ਸੈਨੀਟਾਈਜ਼ਰ ਤੋਂ ਬਾਅਦ ਇਹਨਾਂ ਲੀਡਰਾਂ ਦੀ ਫੋਟੋ ਮਾਸਕ ਤੇ ਵੀ ਲਾਇ ਜਾਏਗੀ? ਇਹ ਬੋਤਲ ਲੋਕਾਂ ਨੂੰ ਸਾਲਾਂ ਤੋਂ ਭਾਜਪਾ ਅਤੇ ਜੇਜੇਪੀ ਦੀ ਸੰਵੇਦਨਸ਼ੀਲਤਾ ਦੀ ਯਾਦ ਦਿਵਾਏਗੀ। ਸਮਾਂ ਰਾਜਨੀਤੀ ਦਾ ਨਹੀਂ ਸੇਵਾ ਦਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ