Corona Virus Punjab : ਪੰਜਾਬ ਚ’ ਕਰਫਿਊ ਮਗਰੋਂ Control ਵਿੱਚ ਦਿਖੇ ਕੋਰੋਨਾ ਮਰੀਜ਼ਾ ਦੇ ਹਾਲਾਤ

Punjab 30 Corona Patients Condition is in Control

Corona Virus Punjab : ਪੰਜਾਬ ਵਿੱਚ ਹੁਣ ਤੱਕ 31 Corona Virus ਦੇ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਖੌਫ ਦੇ ਮਾਹੌਲ ਵਿੱਚ ਇੱਕ ਚੰਗੀ ਖ਼ਬਰ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਥਿਤੀ ਕੰਟਰੋਲ ਵਿਚ ਹੈ। ਕਿਉਂਕਿ ਹੁਣ ਤੱਕ ਜਿੰਨ੍ਹੇ ਵੀ ਕੇਸ ਸਾਹਮਣੇ ਆਏ ਹਨ, ਇਹ ਸਾਰੇ 32 ਤੋਂ 50 ਸਾਲ ਦੇ ਵਿਚਕਾਰ ਹਨ। ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਨੂੰ ਆਸ ਹੈ ਕਿ ਸਾਰੇ ਮਰੀਜ਼ਾਂ ਦੇ ਅੰਦਰ ਦੇ ਇਮਯੂਨ ਸਿਸਟਮ ਦੇ ਕਾਰਨ ਉਹ ਜਲਦੀ ਠੀਕ ਹੋ ਜਾਣਗੇ।

ਇਹ ਵੀ ਪੜ੍ਹੋ : Corona Virus Punjab : ਹੋਸ਼ਿਆਰਪੁਰ ਤੋਂ ਇੱਕ ਹੋਰ ਪੋਜ਼ੀਟਿਵ ਮਾਮਲਾ ਆਇਆ ਸਾਹਮਣੇ

ਮੰਗਲਵਾਰ ਨੂੰ ਜਿੱਥੇ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਸਨ ਉਥੇ ਬੁੱਧਵਾਰ ਨੂੰ 2 ਮਾਮਲੇ ਸਾਹਮਣੇ ਆਏ। ਇੱਕ ਹੁਸ਼ਿਆਰਪੁਰ ਵਿੱਚ ਅਤੇ ਦੂਜਾ ਲੁਧਿਆਣਾ ਵਿੱਚ। ਸਿਹਤ ਵਿਭਾਗ ਲਈ ਰਾਹਤ ਇਹ ਹੈ ਕਿ 30 ਕੋਰੋਨਾ ਵਾਇਰਸ ਪ੍ਰਭਾਵਤ ਮਰੀਜ਼ਾਂ ਦੀ ਸਿਹਤ ਸਥਿਰ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ