ਜੰਮੂ-ਕਸ਼ਮੀਰ ਦੀਆਂ ਦੋ ਬੱਸਾਂ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਤੇ ਭੁੱਕੀ ਬਰਾਮਦ

cash and drugs

ਗੋਰਾਇਆ ਹਲਕੇ ਵਿੱਚ ਪੁਲਿਸ ਨੇ ਜੰਮੂ-ਕਸ਼ਮੀਰ ਦੀਆਂ ਦੋ ਬੱਸਾਂ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਤੇ ਭੁੱਕੀ ਬਰਾਮਦ ਕੀਤੀ ਹੈ। ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਚੈਕਿੰਗ ਦੌਰਾਨ ਇਹ ਕੈਸ਼ ਤੇ ਭੁੱਕੀ ਬਰਾਮਦ ਕੀਤੀ।

ਪੁਲਿਸ ਮੁਤਾਬਕ ਕਸ਼ਮੀਰ ਦੇ ਰਹਿਣ ਵਾਲੇ ਮੁਲਜ਼ਮ ਤਾਰਿਕ ਮੁਹੰਮਦ ਨੇ ਦੱਸਿਆ ਕਿ ਉਹ ਦਿੱਲੀ ਤੋਂ ਸਵਾਰੀਆਂ ਲੈ ਕੇ ਕਸ਼ਮੀਰ ਜਾਂਦੇ ਸਨ। ਰਸਤੇ ਵਿੱਚ ਜੇ ਕੋਈ ਉਨ੍ਹਾਂ ਨੂੰ ਸਾਮਾਨ ਦੇ ਦਵੇ ਤਾਂ ਉਹ 1500 ਰੁਪਏ ਪ੍ਰਤੀ ਨਗ ਲੈ ਕੇ ਸਾਮਾਨ ਥਾਓਂ-ਥਾਈਂ ਪਹੁੰਚਾ ਦਿੰਦੇ ਹਨ। ਪੁਲਿਸ ਵੱਲੋਂ ਬਰਾਮਦ ਕੀਤਾ ਇਹ ਸਾਮਾਨ ਉਨ੍ਹਾਂ ਨੂੰ ਕਿਸੇ ਨੇ ਫੋਨ ‘ਤੇ ਜਲੰਧਰ ਪਹੁੰਚਾਉਣ ਲਈ ਬੁੱਕ ਕਰਵਾਇਆ ਸੀ। ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਕਿ ਸਾਮਾਨ ਵਿੱਚ ਕੀ ਹੈ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਕਸ਼ਮੀਰ ਦੀ ਇੱਕ ਦੂਜੀ ਬਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੀ ਪੁਲਿਸ ਨੂੰ 7,53,800 ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਬੱਸ ਦਾ ਡਰਾਈਵਰ ਗੁਲਾਮ ਮੋਹੀਦਿਨ ਵੀ ਕਸ਼ਮੀਰ ਦਾ ਹੀ ਰਹਿਣ ਵਾਲਾ ਹੈ। ਉਸ ਨੂੰ ਵੀ ਕਿਸੇ ਨੇ ਇਹ ਸਾਮਾਨ ਜਲੰਧਰ ਪਹੁੰਚਾਉਣ ਲਈ ਕਿਹਾ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ‘ਤੇ ਕੇਸ ਦਰਜ ਕਰ ਲਏ ਹਨ।

Source:AbpSanjha