Firozpur Police Raid News: ਫਿਰੋਜ਼ਪੁਰ ਪੁਲਿਸ ਨੇ ਸਰਹੱਦੀ ਖੇਤਰ ਵਿੱਚ ਮਾਰੀ ਰੇਡ, 60000 ਲੀਟਰ ਲਾਹਣ ਕੀਤੀ ਬਰਾਮਦ

police-raid-60000-lahan-firozpur-alcohol

Firozpur Police Raid News: ਇਕ ਪਾਸੇ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਆਪਣਾ ਕੰਮ ਬੜੀ ਤੇਜ਼ੀ ਨਾਲ ਚਲਾ ਰਹੇ ਹਨ। ਇਸ ਧੰਦੇ ਨੂੰ ਰੋਕਣ ਦੇ ਲਈ ਅੱਜ ਫਿਰੋਜ਼ਪੁਰ ਪੁਲਸ ਨੇ ਡੀ.ਐੱਸ.ਪੀ. ਕੇਸਰ ਸਿੰਘ ਦੀ ਅਗਵਾਈ ‘ਚ ਸਤਲੁਜ ਦਆਿ ਦੇ ਨੇੜੇ ਫਿਰੋਜ਼ਪੁਰ ਦੇ ਸੀਮਾਵਰਤੀ ਪਿੰਡ ਅਲੀ ਦੇ ‘ਚ ਰੇਡ ਕੀਤੀ ਗਈ ਅਤੇ ਰੇਡ ਦੌਰਾਨ ਪੁਲਸ ਨੇ ਭਾਰੀ ਮਾਤਰਾ ‘ਚ ਲਾਹਨ ਅਤੇ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: Madhya Pradesh Murder News: ਮੱਧ ਪ੍ਰਦੇਸ਼ ਵਿੱਚ ਸ਼ਿਵ ਸੈਨਾ ਨੇਤਾ ਰਮੇਸ਼ ਸਾਹੂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਡੀ.ਐੱਸ.ਪੀ. ਕੇਸਰ ਸਿੰਘ ਨੇ ਆਯੋਜਿਤ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਸੀਮਾਵਰਤੀ ਪਿੰਡ ਅਲੀ ‘ਚ ਐਕਸਾਇਜ਼ ਵਿਭਾਗ ਦੀ ਟੀਮ ਸਮੇਤ ਕਰੀਬ 80 ਪੁਲਸ ਕਰਮਚਾਰੀਆਂ ਵਲੋਂ ਰੇਡ ਕੀਤੀ ਗਈ ਅਤੇ ਇਸ ਰੇਡ ਦੌਰਾਨ ਪੁਲਸ ਨੂੰ 25 ਤਰਪਾਲਾਂ, ਜਿਸ ‘ਚ ਕਰੀਬ 55 ਤੋਂ ਲੈ ਕੇ 60 ਹਜ਼ਾਰ ਲੀਟਰ ਲਾਹਨ ਅਤੇ ਤਿੰਨ ਵੱਡੀਆਂ ਟਿਊਬਾਂ ਜਿਨ੍ਹਾਂ ‘ਚ ਕਰੀਬ 600 ਬੋਤਲਾਂ ਗੈਰ-ਕਾਨੂੰਨੀ ਸ਼ਰਾਬ ਮਿਲੀ।

ਉਨ੍ਹਾਂ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਵਲੋਂ ਗੈਰ ਕਾਨੂੰਨੀ ਸ਼ਰਾਬ ਅਤੇ ਲਾਹਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਦੱਸਿਆ ਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ