ਐਂਟੀਬਾਓਟਿਕ ਵਾਈਲਸ ਨੂੰ ਪਿਰੀਕਿਉਰ ਕਰਕੇ ਲੇਬਲ ਹਟਾ ਕੇ ਫੇਕ ਰੇਮਡੇਸਿਵਰ ਦੇ ਲੇਬਲ ਲਾ ਨਕਲੀ ਰੇਮਡੇਸਿਵਰ ਦੇ ਇੰਜੇਕਸ਼ਨ ਤਿਆਰ ਕੀਤੇ ਸੀ।
ਪੁਲਿਸ ਨੇ ਇਨ੍ਹਾਂ ਤੋਂ 2 ਕਰੋੜ ਦੀ ਨਗਦੀ, 2 ਲੈਪਟਾਪ ਅਤੇ 4 ਗੱਡੀਆਂ ਬਰਾਮਦ ਕੀਤੀਆਂ ਹਨ। ਜੋ ਇਨ੍ਹਾਂ ਨੇ ਨਕਲੀ ਰੇਮਡੇਸਿਵਰ ਦੀ ਟਰਾਂਸਪੋਰਟ ਲਈ ਵਰਤੀਆਂ ਸਨ। ਅਪ੍ਰੈਲ ਦੇ ਮਹੀਨੇ ਵਿਚ ਹਰਿਆਣਾ ਪੁਲਿਸ ਅਤੇ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਕਾਫੀ ਕੰਮ ਕੀਤਾ ਸੀ ਜਿਸ ਤੋਂ ਬਾਅਦ ਇਹ ਪੈਨਿਕ ਹੋ ਗਏ ਅਤੇ ਇਨ੍ਹਾਂ ਨੇ ਡਰ ਦੇ ਮਾਰੇ 5 ਮਈ ਨੂੰ ਭਾਖੜਾ ‘ਚ ਡਿਸਪੋਜ ਔਫ ਕਰ ਦਿਤੇ।
ਇਸ ਮਾਮਲੇ ਵਿਚ 6 ਮੁਲਜ਼ਮ ਫੜੇ ਗਏ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਨ ਮੁਹੰਮਦ ਸ਼ਾਵਰ , ਸ਼ਾਹ ਨਾਜਰ , ਸ਼ਾਹ ਆਲਮ , ਅਰਸ਼ਦ ਖਾਨ , ਮੁਹਮੰਦ ਅਰਸ਼ਦ ਅਤੇ ਪਰਦੀਪ ਵਜੋਂ ਹੋਈ ਹੈ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ