ਰਾਜਪਥ ਤੇ ਟਰੈਕਟਰ ਸਾੜਣ ਵਾਲੇ ਕਾਂਗਰਸੀ ਵਰਕਰਜ਼ ਪੁਲਿਸ ਦੀ ਹਿਰਾਸਤ ਚ’

Police arrested 5 people who fire tractors on Rajpath

ਖੇਤੀ ਬਿੱਲਾਂ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਵਾਲੇ ਦਿਨ ਰਾਜਪਥ ਤੇ ਟਰੈਕਟਰ ਸਾੜਣ ਵਾਲਿਆਂ ਖਿਲਾਫ ਪੁਲਿਸ ਨੇ ਪੰਜ ਜਾਣਿਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਲੋਕਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਟਵੀਟ ਕਰਦਿਆਂ ਕਿਹਾ ਕੀ ਟਰੱਕ ਵਿੱਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਕਰਨ ਅਤੇ ਪਾਬੰਦੀਸ਼ੁਦਾ ਖੇਤਰ ‘ਚ ਅੱਗ ਲਾਉਣਾ ਉਨ੍ਹਾਂ ਨੇ ਕਿਹਾ ਕੀ ਕਾਂਗਰਸੀ ਵਰਕਰ ਕਿਸਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਨ। ਭਗਤ ਸਿੰਘ ਨੇ ਆਜ਼ਾਦੀ ਲਈ ਅਪਣੀ ਜਾਨ ਦੇ ਦਿੱਤੀ ਅਤੇ ਕਾਂਗਰਸੀ ਵਰਕਰ ਕਿਸਾਨ ਦੀ ਆਜ਼ਾਦੀ ਖਿਲਾਫ ਵਿਰੋਧ ਕਰ ਰਹੇ ਹਨ। ਜੋ ਸ਼ਹੀਦ ਭਗਤ ਸਿੰਘ ਅਤੇ ਕਿਸਾਨਾਂ ਦੋਨਾਂ ਦਾ ਅਪਮਾਨ ਹੈ। ਇਸ ਦੋਰਾਨ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਖਿਲਾਫ ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿੱਚ ਜੰਮ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਇਨ੍ਹਾਂ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਰਾਸ਼ਟਰਪਤੀ ਨੇ ਇਨ੍ਹਾਂ ਬਿੱਲਾਂ ‘ਤੇ ਦਸਤਖ਼ਤ ਕਰ ਦਿੱਤੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ