Gurdaspur Carhijacker News: ਗੁਰਦਸਪੁਰ ਵਿੱਚ ਨੌਵਜਾਨ ਨੂੰ ਗੋਲੀ ਮਾਰ ਕੇ ਗੱਡੀ ਖੋਹਣ ਦੇ ਮਾਮਲੇ ਵਿੱਚ 3 ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ

police-arrested-3-car-hijacker-for-shoot-youth-in-gurdaspur

Gurdaspur Carhijacker News: ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬਣੇ ਮੰਚੀਜ਼ ਹੋਟਲ ਦੇ ਬਾਹਰ ਚਾਰ ਸਤੰਬਰ ਨੂੰ ਤਿੰਨ ਨੌਜਵਾਨਾਂ ਨੇ ਗੋਲੀ ਮਾਰ ਕੇ ਇੱਕ ਕਾਰ ਸਵਾਰ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਸੀ ਤੇ ਉਸ ਦਾ ਵਰਨਾ ਕਾਰ ਖੋਹ ਕੇ ਲੈ ਗਏ ਸੀ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ਼ ਦੇ ਅਧਾਰ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗੱਡੀ ਨੂੰ ਬਟਾਲਾ ਤੋਂ 10 ਸਤੰਬਰ ਨੂੰ ਬਰਾਮਦ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: Haryana Death News: ਹਰਿਆਣਾ ਵਾਪਰਿਆ ਭਿਆਨਕ ਹਾਦਸਾ, ਯਮੁਨਾ ਨਦੀ ‘ਚ ਡੁੱਬਣ ਕਾਰਨ 6 ਲੋਕਾਂ ਦੀ ਮੌਤ

ਐਸਐਸਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕੀ ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਤਿੰਨ ਮੁਲਜ਼ਮ ਨੁੰ ਕਾਬੂ ਕੀਤਾ ਹੈ। ਜਿਨਾਂ ਕੋਲ ਇਕ 32 ਬੋਰ ਦਾ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਕੋਲ ਇਕ ਪਲਸਰ ਮੋਟਰ ਸਾਇਕਲ ਅਤੇ ਇਕ i 20 ਕਾਰ ਬਰਾਮਦ ਕੀਤੀ ਹੈ। ਉਨਾਂ ਨੇ ਦੱਸਿਆ ਕੀ ਇਹ ਗੈਂਗ ਕਾਫੀ ਸਮੈ ਤੋਂ ਹਾਈਵੇ ਤੇ ਵਾਰਦਾਤਾਂ ਨੁੰ ਅੰਜ਼ਾਮ ਦੇ ਰਿਹਾ ਹੈ। ਅੱਜ ਇਸ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ