ਫੂਲਕਾ ਨੇ ਕਿਸੇ ਵੀ ਪਾਰਟੀ ’ਚ ਸ਼ਾਮਲ ਹੋਣੋਂ ਤੇ ਲੋਕ ਸਭਾ ਚੋਣਾਂ ਦੋਹਾਂ ਨੂੰ ਕੀਤੀ ਕੋਰੀ ਨਾਂਹ

HS Phoolka

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਤੇ ਲੀਡਰ ਐਚ ਐਸ ਫੂਲਕਾ ਨੇ ਕਿਸੇ ਵੀ ਪਾਰਟੀ ਨਾਲ ਰਲਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 2019 ਲੋਕ ਸਭਾ ਚੋਣਾਂ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਉਨ੍ਹਾਂ ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਆਗਾਮੀ ਲੋਕ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਸ਼ਹਿਰ ਦਿੱਲੀ ਵੱਲ੍ਹ ਵਧੇਰੇ ਧਿਆਨ ਦੇਣਾ ਚਾਹੁੰਦੇ ਹਨ।

ਦੱਸ ਦੇਈਏ ਕਿ ਐਤਵਾਰ ਨੂੰ ਐਚ ਐਸ ਫੂਲਕਾ ਨੂੰ ਕੇਂਦਰੀ ਮੰਤਰੀ ਵਿਜੈ ਗੋਇਲ ਵੱਲੋਂ ਇੱਕ ਪ੍ਰੋਗਰਾਮ ਵਿੱਚ ਸਿੱਖ ਦੰਗਾ ਪੀੜਤਾਂ ਲਈ ਨਿਆਂ ਦੀ ਲੜਾਈ ਲੜਨ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੋਇਲ ਨੇ ਕਿਹਾ ਸੀ ਕਿ ਬੀਜੇਪੀ ਦੇ ਦਰਵਾਜ਼ੇ ਸਾਰੇ ਚੰਗੇ ਲੋਕਾਂ ਲਈ ਖੁੱਲ੍ਹੇ ਹਨ। ਫੂਲਕਾ ਨੇ ਬੀਜੇਪੀ ਦੇ ਕੁਝ ਲੀਡਰਾਂ ਨਾਲ ਨਜ਼ਦੀਕੀਆਂ ਦੀ ਗੱਲ ਤਾਂ ਕੂਬਲ ਲਈ ਪਰ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣੋਂ ਇਨਕਾਰ ਕਰ ਦਿੱਤਾ।

ਜਾਣਕਾਰੀ ਮੁਤਾਬਕ ਫੂਲਕਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਤੋਂ ਕਾਫ਼ੀ ਨਾਰਾਜ਼ ਸੀ। ਸੂਤਰਾਂ ਮੁਤਾਬਕ ‘ਆਪ’ ਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ। ਇਸ ਖ਼ਬਰ ’ਤੇ ਦੋਵਾਂ ਪਾਰਟੀਆਂ ਨੇ ਹਾਲੇ ਕੋਈ ਇਨਕਾਰ ਨਹੀਂ ਕੀਤਾ। ਪਾਰਟੀ ਤੋਂ ਅਸਤੀਫ਼ਾ ਦੇਣ ਬਾਅਦ ਫੂਲਕਾ ਨੇ ਕਿਹਾ ਸੀ ਕਿ 2012 ਵਿੱਚ ਅੰਨਾ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਸਿਆਸੀ ਪਾਰਟੀ ’ਚ ਬਦਲਣਾ ਗ਼ਲਤ ਕਦਮ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਵੀ ਨਸ਼ਿਆ ਖ਼ਿਲਾਫ਼ ਅੰਨਾ ਵਰਗੇ ਅੰਦੋਲਨ ਦੀ ਲੋੜ ਹੈ।

Source:AbpSanjha