Moga Petrol Pump News: ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਖੁੱਲ੍ਹਾ ਹੈ ਮੋਗੇ ਦਾ ਇਹ ਪੈਟਰੋਲ ਪੰਪ

petrol-pump-open-today-in-moga

Moga Petrol Pump News: ਆਪਣੀਆਂ ਮੰਗਾਂ ਨੂੰ ਲੈ ਕੇ ਪੈਟਰੋਲ ਪੰਪ ਮਾਲਕਾਂ ਵੱਲੋਂ 29 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਕਰਕੇ ਜ਼ਿਲ੍ਹੇ ‘ਚ ਲਗਭਗ ਸਾਰੇ ਪੰਪ ਬੰਦ ਹਨ, ਜਿਸ ਕਰਕੇ ਲੋਕਾਂ ਨੂੰ ਤੇਲ ਨਹੀਂ ਮਿਲ ਰਿਹਾ ਪਰ ਸ਼ਹਿਰ ਦੇ ਪੁਰਾਣੇ ਮੋਗਾ ਖੇਤਰ ‘ਚ ਇਕ ਪੰਪ ਖੁੱਲ੍ਹਾ ਹੈ, ਜਿੱਥੇ ਤੇਲ ਭਰਵਾਉਣ ਲਈ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ: Tarntaran Obscene Act News: ਇਨਸ਼ਾਨੀਅਤ ਹੋਈ ਸ਼ਰਮਸਾਰ, ਤਰਨਤਾਰਨ ਵਿੱਚ ਗ੍ਰੰਥੀ ਨੇ ਪਾਠ ਸਿੱਖਣ ਆਈ ਕੁੜੀ ਨਾਲ ਕੀਤੀ ਅਸ਼ਲੀਲ ਹਰਕਤ

ਪੰਪ ਖੁੱਲ੍ਹਣ ਨਾਲ ਪੈਟਰੋਲ ਪੰਪ ਯੂਨੀਅਨ ਵੱਲੋਂ ਸਾਰੇ ਪੰਪ ਬੰਦ ਰੱਖਣ ਦੇ ਦਾਅਵੇ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।ਦੱਸਣਯੋਗ ਹੈ ਕਿ ਡੀਲਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਪੰਜਾਬ ’ਚ ਤੇਲ ਦੀਆਂ ਕੀਮਤਾਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਮੁਕਾਬਲੇ ਵੈਟ (ਟੈਕਸ) ਕਿਤੇ ਜ਼ਿਆਦਾ ਹੋਣ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ ਗੁੱਸੇ ਦਾ ਕਾਰਨ ਹੈ।

Punjab News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।