ਮਾਪਿਆਂ ਨੇ ਵਿਆਹੁਤਾ ਦੀ ਲਾਸ਼ ਲਾਲ ਕੱਪੜੇ ‘ਚ ਲਪੇਟ ਥਾਣਾ ਫਰੀਦਕੋਟ ਦੇ ਬਾਹਰ ਰੱਖ ਦਿੱਤਾ ਧਰਨਾ

parents protest outside police station

ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦ ਭਰੇ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਮਾਪਿਆਂ ਨੇ ਅਮਨਦੀਪ ਕੌਰ ਦੀ ਲਾਲ ਕੱਪੜੇ ਵਿੱਚ ਲਪੇਟੀ ਲਾਸ਼ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਰੱਖ ਕੇ ਧਰਨਾ ਲਾ ਦਿੱਤਾ।

parents protest outside police station

ਪਰਿਵਾਰ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਧਰਨਾ ਲਾਇਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਰੋਸ ਵਜੋਂ ਅੱਜ ਵੱਡੀ ਗਿਣਤੀ ਚ ਪਿੰਡ ਵਾਸੀ ਤੇ ਮਜ਼ਦੂਰ ਜਥੇਬੰਦੀਆਂ ਦੇ ਲੋਕ ਥਾਣੇ ਬਾਹਰ ਡਟ ਗਏ।

parents protest outside police station

ਪਰਿਵਾਰ ਵਾਲੇ ਕੇਸ ਵਿੱਚ ਨਾਮਜ਼ਦ ਮ੍ਰਿਤਕਾ ਦੀ ਪੁਲਿਸ ਮੁਲਾਜ਼ਮ ਸੱਸ ਤੇ ਉਸ ਦੇ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਕਿਹਾ ਹੈ ਕਿ ਧਾਰਾ 306 ਦੀ ਜਗ੍ਹਾ 302 ਦਾ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।

Source:AbpSanjha