ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਚੰਡੀਗੜ੍ਹ ਹਾਈਵੇ ਕੀਤਾ ਜਾਮ

People-jam-Chandigarh-highway-due-to-long-power-cuts

ਬਿਜਲੀ ਸਪਲਾਈ ਨੂੰ ਲੈ ਕੇ ਅਕਸਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਕਸਰ ਇਹ ਸਿਰਫ ਲਾਰੇ ਹੀ ਰਹਿ ਜਾਂਦੇ ਹਨ। ਬਿਜਲੀ ਸਪਲਾਈ ਨੂੰ ਲੈ ਕੇ ਅਜਿਹੇ ਹੀ ਲਾਰਿਆਂ ਤੋਂ ਅੱਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਚੰਡੀਗੜ੍ਹਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ।

ਸਰਕਾਰ ਦੇ ਬਿਜਲੀ ਸਬੰਧੀ ਪ੍ਰਬੰਧਾਂ ਤੋਂ ਅੱਕੇ ਲੋਕਾਂ ਨੇ ਰੂਪਨਗਰ ਦੇ ਨੇੜੇ 132 ਕੇਵੀ ਸਬ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਤੇ ਰੂਪਨਗਰ ਵਿਚ ਚੰਡੀਗੜ੍ਹ-ਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ ਹੈ, ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਸ ਦੌਰਾਨ ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਰੋਜ਼ਾਨਾ 8 ਤੋਂ 12 ਘੰਟਿਆਂ ਤੱਕ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ

 ਲੋਕਾਂ ਨੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ