Corona in Punjab: ਭੁਲੱਥ ਹਸਪਤਾਲ ਵਿੱਚ Corona ਟੈਸਟ ਲਈ ਲਿਆਂਦਾ ਗਿਆ ਮਰੀਜ਼ ਫਰਾਰ, ਇਲਾਕੇ ਵਿੱਚ ਸਹਿਮ ਦਾ ਮਾਹੌਲ

patient-brought-for-corona-test-at-bhulath-hospital-absconding

Corona in Punjab: ਸੁਭਾਨਪੁਰ ਪੁਲਸ ਵੱਲੋਂ ਕੋਰੋਨਾ ਟੈਸਟ ਕਰਵਾਉਣ ਲਈ ਭੁਲੱਥ ਹਸਪਤਾਲ ‘ਚ ਲਿਆਂਦਾ ਗਿਆ ਭਗੌੜਾ ਵਿਅਕਤੀ ਟੈਸਟ ਕਰਵਾਉਣ ਸਮੇਂ ਹਸਪਤਾਲ ‘ਚੋਂ ਫਰਾਰ ਹੋ ਗਿਆ। ਦੱਸ ਦੇਈਏ ਕਿ ਸੁਭਾਨਪੁਰ ਥਾਣੇ ਦੀ ਪੁਲਸ ਵੱਲੋਂ ਧਰਮਿੰਦਰ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ, ਹਾਲ ਵਾਸੀ ਲੜੋਈ ਥਾਣਾ ਭੋਗਪੁਰ ਨੂੰ 9 ਜੂਨ ਨੂੰ ਕਾਬੂ ਕੀਤਾ ਗਿਆ ਸੀ। ਇਹ ਵਿਅਕਤੀ 14 ਕੇਸਾਂ ‘ਚ ਚਾਰ ਸੂਬਿਆਂ ਦੀ ਪੁਲਸ ਨੂੰ ਲੋੜੀਂਦਾ ਸੀ। ਪੁਲਸ ਨੇ ਇਸ ਵਿਅਕਤੀ ਨੂੰ ਜੇਲ ਭੇਜਣ ਲਈ ਇਸ ਦਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ 14 ਜੂਨ ਨੂੰ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ: Corona in Tarntaran: ਤਰਨਤਾਰਨ ਵਿੱਚ Corona ਦਾ ਕਹਿਰ ਜਾਰੀ, 56 ਸਾਲਾਂ ਵਿਅਕਤੀ ਨੇ ਹਸਪਤਾਲ ਵਿੱਚ ਤੋੜਿਆ ਦਮ

ਇਸ ਤੋਂ ਬਾਅਦ ਇਸ ਭਗੌੜੇ ਵਿਅਕਤੀ ਨੂੰ ਪਹਿਲਾਂ ਆਈਸੋਲੇਸ਼ਨ ਸੈਂਟਰ ਕਪੂਰਥਲਾ ਅਤੇ ਬਾਅਦ ‘ਚ ਜਲੰਧਰ ਦੇ ਆਈਸੋਲੇਸ਼ਨ ਸੈਂਟਰ ‘ਚ ਰੱਖਿਆ ਗਿਆ ਸੀ, ਜਿਸ ਨੂੰ ਹੁਣ ਜੇਲ ਭੇਜਿਆ ਜਾਣਾ ਸੀ। ਇਸੇ ਕਰਕੇ ਇਸ ਵਿਅਕਤੀ ਨੂੰ ਕੋਰੋਨਾ ਟੈਸਟ ਲਈ ਬੁੱਧਵਾਰ ਸੁਭਾਨਪੁਰ ਪੁਲਸ ਵੱਲੋਂ ਭੁਲੱਥ ਹਸਪਤਾਲ ਲਿਆਂਦਾ ਗਿਆ ਸੀ। ਜੋ ਪੇਸ਼ਾਬ ਕਰਨ ਦਾ ਕਹਿ ਕੇ ਹਸਪਤਾਲ ਦੇ ਬਾਥਰੂਮ ‘ਚ ਗਿਆ ਅਤੇ ਉਹ ਸ਼ੀਸ਼ਾ ਤੋੜ ਕੇ ਪਿਛਲੇ ਰਸਤੇ ਫਰਾਰ ਹੋ ਗਿਆ, ਜਿਸ ਦੀ ਭਾਲ ‘ਚ ਭੁਲੱਥ ਅਤੇ ਸੁਭਾਨਪੁਰ ਪੁਲਸ ਜੁਟੀ ਹੋਈ ਹੈ। ਖਬਰ ਲਿਖੇ ਜਾਣ ਤੱਕ ਇਸ ਮਾਮਲੇ ਸਬੰਧੀ ਭੁਲੱਥ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।