ਪਟਿਆਲੇ ‘ਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ , ਤਸਵੀਰਾਂ CCTV ‘ਚ ਕੈਦ

Young-man-death-in-broad-daylight-in-Patiala

ਜੁੱਤੀ ਬਾਜ਼ਾਰ ਇਲਾਕੇ ਵਿਚ ਦਿਨ ਦਿਹਾੜੇ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ।

ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ ਸੰਦੀਪ ਅਤੇ ਇੰਦਰ ਕੁਮਾਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਹ ਮਾਮਲਾ ਡਿਵੀਜ਼ਨ ਨੰਬਰ ਦੋ ਪੁਲੀਸ ਚੌਂਕੀ ਕੋਲ ਵੀ ਪੁੱਜਿਆ ਸੀ।

ਸੋਮਵਾਰ ਨੂੰ ਜੁੱਤੀ ਬਾਜ਼ਾਰ ਵਿੱਚ ਇੰਦਰ ਅਤੇ ਸੰਦੀਪ ਫੇਰ ਆਹਮੋ ਸਾਹਮਣੇ ਹੋ ਗਏ, ਬਹਿਸ ਤੋਂ ਬਾਅਦ ਦੋਵਾਂ ਵਿਚਕਾਰ ਹੱਥੋਪਾਈ ਵੀ ਹੋਈ। ਇਸੇ ਦੌਰਾਨ ਇੰਦਰ ਨੇ ਚਾਕੂ ਨਾਲ ਸੰਦੀਪ ਤੇ ਵਾਰ ਕਰ ਦਿੱਤਾ। ਜ਼ਖ਼ਮੀ ਹੋਇਆ ਸੰਦੀਪ ਹੇਠਾਂ ਡਿੱਗ ਗਿਆ ਅਤੇ ਆਸ ਪਾਸ ਇਕੱਤਰ ਹੋਏ ਲੋਕਾਂ ਵੱਲੋਂ ਹਮਲਾ ਕਰਨ ਵਾਲੇ ਇੰਦਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ।

 ਥਾਣਾ ਮੁਖੀ ਅਨੁਸਾਰ ਮ੍ਰਿਤਕ ਸੰਦੀਪ ਦੇ ਭਰਾ ਪ੍ਰਦੀਪ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋਈ ਤਸਵੀਰਾਂ ਦੇ ਆਧਾਰ ‘ਤੇ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ