Urban Traffic Police News: ਹਾਈਵੇ ‘ਤੇ ਸਾਈਕਲ ਚਲਾਉਣ ‘ਤੇ ਅਰਬਨ ਟ੍ਰੈਫਿਕ ਨੇ ਲਾਈ ਰੋਕ

urban-traffic-police-ban-cycling-on-highways
Urban Traffic Police News: ਪਟਿਆਲਾ ਦੇ ਹਾਈਵੇ ‘ਤੇ ਸਾਈਕਲ ਚਲਾ ਰਹੇ ਦੋ ਲੋਕਾਂ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਅਰਬਨ ਟ੍ਰੈਫਿਕ ਪੁਲਿਸ ਅਲਰਟ ਹੋ ਗਈ ਅਤੇ ਟ੍ਰੈਫਿਕ ਪੁਲਿਸ ਨੇ ਹਾਈਵੇ ‘ਤੇ ਸਾਈਕਲ ਚਲਾਉਣ ‘ਤੇ ਪਾਬੰਦੀ ਲੱਗਾ ਦਿੱਤੀ। ਹਾਲਾਂਕਿ ਇਸ ਸਬੰਧ ਵਿਚ ਕੋਈ ਅਧਿਕਾਰਤ ਆਦੇਸ਼ ਨਹੀਂ ਦਿੱਤੇ ਗਏ ਹਨ, ਪਰ ਫੀਲਡ ਵਿਚ ਤਾਇਨਾਤ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਹਾਈਵੇ ‘ਤੇ ਸਾਈਕਲਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

ਇਹ ਵੀ ਪੜ੍ਹੋ: Patiala News: ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਪੰਜਾਬ ਦਾ ਇੱਕ ਹੋਰ ਨੌਜਵਾਨ ਸ਼ਹੀਦ

ਇਸ ਬਾਰੇ ਡੀਸੀਪੀ ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਸਾਈਕਲ ‘ਤੇ ਕੋਈ ਰਿਫਲੈਕਟਰ ਜਾਂ ਹੋਰ ਲਾਈਟਾਂ ਨਹੀਂ ਹੁੰਦੀ, ਜਿਸ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਈਵੇ ‘ਤੇ ਸਾਈਕਲ ਚਲਾਉਣ ਨਾ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਸਾਈਕਲ ਚਲਾਉਣ ਜਾਂਦੇ ਹਨ, ਉਨ੍ਹਾਂ ਨੂੰ ਜਾਗਰੂਕ ਕਰ ਰੋਕਿਆ ਜਾਵੇਗਾ। ਲੋਕ ਅਕਸਰ ਸ਼ਹਿਰ ਵਿਚ ਸਵੇਰੇ ਹਾਈਵੇ ‘ਤੇ ਸਾਈਕਲ ਚਲਾਉਂਦੇ ਦੇਖੇ ਜਾ ਸਕਦੇ ਹਨ। ਸਾਈਕਲਿੰਗ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਲੋਕ 20-20 ਹਜ਼ਾਰ ਰੁਪਏ ਤਕ ਦੀ ਸਾਈਕਲਾਂ ਖਰੀਦ ਰਹੇ ਹਨ ਅਤੇ ਸਾਈਕਲ ‘ਤੇ ਕਈ ਕਿਲੋਮੀਟਰ ਦੀ ਯਾਤਰਾ ਕਰ ਰਹੇ ਹਨ।

Patiala News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ