Patiala Rape News: ਪਟਿਆਲਾ ਵਿੱਚ ਚਾਚੇ ਨੇ ਆਪਣੀ 9 ਸਾਲਾਂ ਭਤੀਜੀ ਨਾਲ ਜ਼ਬਰਦਸਤੀ ਬਣਾਏ ਸਰੀਰਕ ਸੰਬੰਧ

uncle-forcibly-sex-with-9-year-old-niece-in-patiala
Patiala Rape News: ਸਦਰ ਸਮਾਣਾ ਅਧੀਨ ਪੈਂਦੇ ਇਕ ਪਿੰਡ ਦੀ 9 ਸਾਲਾ ਬੱਚੀ ਨਾਲ ਰਿਸ਼ਤੇ ਵਿਚ ਚਾਚੇ ਲੱਗਦੇ ਪਿੰਡ ਦੇ ਹੀ ਨੌਜਵਾਨ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਬੱਚੀ ਦੀ ਮਾਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਬੱਚੀ ਘਰ ਨੇੜੇ ਖੜ੍ਹੀ ਸੀ ਕਿ ਰਿਸ਼ਤੇ ‘ਚ ਚਾਚਾ ਲੱਗਦਾ ਪਿੰਡ ਦਾ ਇਕ ਨੌਜਵਾਨ ਉਸ ਨੂੰ ਦੁਕਾਨ ਤੋਂ ਕੁਝ ਦਿਵਾਉਣ ਦਾ ਲਾਲਚ ਦੇ ਕੇ ਖੇਤਾਂ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਉਪਰੰਤ ਉਸ ਨੂੰ ਘਰ ਨੇੜੇ ਛੱਡ ਗਿਆ। ਬੱਚੀ ਨੇ ਘਰ ਪਹੁੰਚ ਕੇ ਆਪਣੀ ਮਾਂ ਨੂੰ ਇਸ ਘਟਨਾ ਬਾਰੇ ਦੱਸਿਆ। ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਮੁਲਜ਼ਮ ਵਿੱਕੀ ਸਿੰਘ ਖਿਲ਼ਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ