Corona in Patiala: ਪਟਿਆਲਾ ਵਿੱਚ Corona ਦਾ ਕਹਿਰ, Corona ਦਾ ਦੂਜਾ ਪੋਜ਼ੀਟਿਵ ਕੇਸ ਆਇਆ ਸਾਹਮਣੇ

second-case-of-corona-in-patiala

Corona in Patiala: ਪਟਿਆਲਾ ‘ਚ ਇਕ ਪੀ. ਸੀ. ਐਸ. ਅਫਸਰ ਦੇ ਮਾਲੀ ਦਾ Coronavirus ਟੈਸਟ ਪਾਜ਼ੀਟਿਵ ਆਇਆ ਹੈ। ਜ਼ਿਲੇ ‘ਚ ਇਹ ਦੂਜਾ ਪਾਜ਼ੀਟਿਵ ਕੇਸ ਹੈ। ਇਸ ਤੋਂ ਪਹਿਲਾ ਦੁਬਈ ਤੋਂ ਵਾਪਸ ਆਇਆ 31 ਸਾਲਾ ਨੌਜਵਾਨ Corona ਪਾਜ਼ੇਟਿਵ ਪਾਇਆ ਗਿਆ ਸੀ। ਖਤਰਨਾਕ ਗੱਲ ਇਹ ਹੈ ਕਿ ਮਾਲੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਹ ਮਾਲੀ ਆਪਣੇ ਅਫਸਰ ਦੀ ਰਿਹਾਇਸ਼ ‘ਚ ਬਣੇ ਸਰਵੈਂਟ ਕੁਆਰਟਰ ‘ਚ ਰਹਿੰਦਾ ਸੀ, ਜਿਸ ਨੂੰ ਹੁਣ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਗਿਆ ਹੈ।

second-case-of-corona-in-patiala

ਸਿਹਤ ਵਿਭਾਗ ਨੇ ਉਸ ਦੀ ਪਤਨੀ ਤੇ ਬੱਚਿਆਂ ਦੇ ਵੀ ਸੈਂਪਲ ਲਏ ਹਨ। ਸੂਤਰਾਂ ਨੇ ਦੱਸਿਆ ਕਿ ਮਾਲੀ ਦਾ ਭਰਾ ਵੀ ਇਕ ਡਾਕਟਰ ਜੋੜੇ ਕੋਲ ਕੁੱਕ ਦਾ ਕੰਮ ਕਰਦਾ ਹੈ ਤੇ ਉਸ ਨੂੰ ਵੀ ਇਕਾਂਤਵਾਸ ‘ਚ ਰੱਖਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਾਲੀ ਦੇ ਨਾਲ ਉਸ ਦੇ ਭਰਾ ਤੋਂ ਇਲਾਵਾ ਕਿਸੇ ਹੋਟਲ ‘ਚ ਕੰਮ ਕਰਨ ਵਾਲਾ ਹੋਰ ਵਿਅਕਤੀ ਵੀ ਰਹਿੰਦਾ ਹੈ। ਸੂਤਰਾਂ ਮੁਤਾਬਕ ਸਿਹਤ ਵਿਭਾਗ ਡਾਕਟਰ ਜੋੜੇ ਦੇ ਸੈਂਪਲ ਲੈਣ ਦੀ ਤਿਆਰੀ ‘ਚ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ