ਚੋਣਾਂ ਦੇ ਮਾਹੌਲ ‘ਚ ਪਟਿਆਲਾ ਪੁਲਿਸ ਨੇ ਕਾਰੋਬਾਰੀ ਦੀ ਕਾਰ ਤੋਂ 92 ਲੱਖ ਰੁਪਏ ਕੀਤੇ ਜ਼ਬਤ

police seized 92 lakh cash in patiala

ਚੋਣਾਂ ਦੇ ਮਾਹੌਲ ਦਰਮਿਆਨ ਪੁਲਿਸ ਨੇ ਕਾਰੋਬਾਰੀ ਦੀ ਕਾਰ ਨੂੰ 92 ਲੱਖ ਨਕਦ ਰੁਪਏ ਸਮੇਤ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਪੁਲਿਸ ਦੀ ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜਾਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਖੰਨਾ: ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ

ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੱਲੀ ਤੋਂ ਸੰਗਰੂਰ ਵੱਡ ਜਾ ਰਹੀ ਕਾਰ ਨੂੰ ਪਾਤੜਾਂ ਕੋਲ ਪੁਲਿਸ ਨਾਕੇ ‘ਤੇ ਰੋਕਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਇਸ ਵਿੱਚੋਂ 92 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲੀ। ਪੁਲਿਸ ਨੇ ਕਾਰ ਚਲਾਉਣ ਵਾਲੇ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਜਰੂਰ ਪੜ੍ਹੋ : ਕੈਪਟਨ ਵੱਲੋਂ ਕੀਤੀਆਂ 269 ਡੀਐਸਪੀਜ਼ ਦੀ ਬਦਲੀਆਂ ਨੂੰ ਕੀਤਾ ਚੋਣ ਕਮਿਸ਼ਨ ਨੇ ਰੱਦ

ਪੁਲਿਸ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਇਸ ਪੈਸੇ ਬਾਰੇ ਉਸ ਦੇ ਪਿਤਾ ਹੀ ਦੱਸ ਸਕਦੇ ਹਨ, ਉਸ ਨੂੰ ਕੋਈ ਜਾਣਕਾਰੀ ਨਹੀਂ। ਨੌਜਵਾਨ ਦੇ ਪਿਤਾ ਦਾ ਨਟ-ਬੋਲਟ ਦਾ ਕਾਰੋਬਾਰ ਹੈ ਤੇ ਉਹ ਦਿੱਲੀ ਤੋਂ ਸੰਗਰੂਰ ਤਕ ਲਿਆ ਰਿਹਾ ਸੀ। ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਦੇ ਦਿੱਤੀ ਹੈ। ਦੋਵੇਂ ਵਿਭਾਗ ਇਸ ਦੀ ਜਾਂਚ ਕਰ ਰਹੇ ਹਨ।

Source:AbpSanjha