ਲੋਕ ਸਭਾ ਚੋਣਾਂ ਤੋਂ ਪਹਿਲਾ ਪਟਿਆਲਾ ਤੋਂ 1 ਕਰੋੜ ਰੁਪਏ ਸਮੇਤ ਦੋ ਗ੍ਰਿਫ਼ਤਾਰ

SP Ravjot Grewal on 1 crore cash seized in patiala

ਪਟਿਆਲਾ ਨੇੜਲੇ ਸ਼ਹਿਰ ਰਾਜਪੁਰਾ ਕੋਲੋਂ ਪੁਲਿਸ ਨੇ ਇੰਡੇਵਰ ਕਾਰ ਵਿੱਚੋਂ ਇੱਕ ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਰਕਮ ਦੇ ਨਾਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਪਟਿਆਲਾ ਦੀ ਪੁਲਿਸ ਕਪਤਾਨ ਰਵਜੋਤ ਗਰੇਵਾਲ ਨੇ ਦੱਸਿਆ ਕਿ ਇਹ ਪੈਸਾ ਦੇਹਰਾਦੂਨ ਤੋਂ ਅਮਲੋਹ ਲਿਜਾਇਆ ਜਾ ਰਿਹਾ ਸੀ। ਕਾਰ ਵਿੱਚ ਮੌਜੂਦ ਦੋ ਵਿਅਕਤੀ ਇਸ ਬਾਰੇ ਪੁਲਿਸ ਨੂੰ ਠੋਸ ਸਬੂਤ ਨਹੀਂ ਪੇਸ਼ ਕਰ ਪਾਏ, ਜਿਸ ਕਾਰਨ ਇਸ ਨੂੰ ਜ਼ਬਤ ਕਰ ਲਿਆ ਗਿਆ। ਬਰਾਮਦ ਕੀਤੇ ਕੈਸ਼ ਵਿੱਚ 90 ਲੱਖ ਰੁਪਏ ਦੇ 2,000-2,000 ਵਾਲੇ ਨੋਟ ਅਤੇ 10 ਲੱਖ 500-500 ਵਾਲੇ ਨੋਟ ਸ਼ਾਮਲ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਪਿੰਡ ਵਾਲਿਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

ਚੋਣ ਜ਼ਾਬਤੇ ਦੌਰਾਨ ਪਟਿਆਲਾ ਵਿੱਚ ਨਕਦੀ ਦੀ ਤੀਜੀ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਇੱਕ ਕਰੋੜ ਤੇ 92 ਲੱਖ ਰੁਪਏ ਦੀ ਬਰਾਮਦਗੀ ਵੀ ਪਟਿਆਲਾ ਤੋਂ ਹੋ ਚੁੱਕੀ ਹੈ। ਐਸਪੀ ਗਰੇਵਾਲ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਤੋਂ ਪੈਸਿਆਂ ਬਾਰੇ ਪੁੱਛਗਿੱਛ ਕਰ ਰਹੀ ਹੈ।

Source:AbpSanjha