Patiala Rape News: ਪਟਿਆਲਾ ਵਿੱਚ ਹੈਵਾਨੀਅਤ ਦੀ ਤਸਵੀਰ ਆਈ ਸਾਹਮਣੇ, 8 ਸਾਲ ਪਤਨੀ ਦਾ ਕੀਤਾ ਜਿਣਸੀ-ਸ਼ੋਸ਼ਣ, ਕੁੱਖ ਵਿੱਚ ਮਾਰਿਆ ਬੱਚਾ

patiala-marriage-rape-brutality-with-wife-in-patiala
Patiala Rape News: ਵਿਆਹ ਕਰਵਾ ਕੇ ਪਤੀ ਨੇ 8 ਸਾਲ ਤੱਕ ਜਬਰ-ਜ਼ਨਾਹ ਕੀਤਾ ਅਤੇ 3 ਮਹੀਨੇ ਦਾ ਬੱਚਾ ਕੁੱਖ ‘ਚ ਮਾਰ ਦਿੱਤਾ ਪਰ ਹੁਣ ਘਰੋਂ ਬੇਘਰ ਕਰ ਕੇ ਸਾਰ ਲੈਣੀ ਵੀ ਛੱਡ ਦਿੱਤੀ ਹੈ। ਇਹ ਦਾਅਵਾ ਜਸਵੀਰ ਕੌਰ ਨਾਂ ਦੀ ਜਨਾਨੀ ਨੇ ਕੀਤਾ ਹੈ।ਪਟਿਆਲਾ ਮੀਡੀਆ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਹਿਲੇ ਪਤੀ ਨਾਲੋਂ ਤਲਾਕ ਹੋ ਗਿਆ ਸੀ ਤੇ ਉਸ ਤੋਂ ਉਸ ਦੀਆਂ 2 ਧੀਆਂ ਹਨ। ਉਸ ਨੇ ਤਕਰੀਬਨ 8 ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: Patiala Corona News: ਪਟਿਆਲਾ ਵਿੱਚ ਲਗਾਤਾਰ ਵੱਧ ਰਿਹਾ ਕੋਰੋਨਾ ਦਾ ਕਹਿਰ, 248 ਨਵੇਂ ਮਾਮਲੇ ਆਏ ਸਾਹਮਣੇ 6 ਜਾਣਿਆ ਦੀ ਹੋਈ ਮੌਤ

ਕੁਲਵੰਤ ਸਿੰਘ ਇਨ੍ਹਾਂ 8 ਸਾਲਾਂ ਦੌਰਾਨ ਉਸ ਦਾ ਜਿਣਸੀ ਸੋਸ਼ਣ ਕਰਦਾ ਰਿਹਾ। ਪਿਛਲੇ ਸਾਲ ਉਹ ਜਦੋਂ ਗਰਭਵਤੀ ਹੋ ਗਈ ਤਾਂ ਪਤੀ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਰਿਸ਼ਤੇਦਾਰਾਂ ਨਾਲ ਰਲ ਕੇ ਜ਼ਬਰੀ ਦਵਾਈ ਖੁਆ ਕੇ ਬੱਚਾ ਕੁੱਖ ‘ਚ ਹੀ ਮਾਰ ਦਿੱਤਾ। ਇਸ ਮਗਰੋਂ ਹੁਣ ਉਹ ਉਸ ਨੂੰ ਅਤੇ ਉਸ ਦੀਆਂ 2 ਧੀਆਂ ਨੂੰ ਛੱਡ ਕੇ ਭੱਜ ਗਿਆ ਹੈ। ਉਸ ਨੂੰ ਅਪਣਾਉਣ ਤੋਂ ਵੀ ਭੱਜ ਗਿਆ ਹੈ। ਹੁਣ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਮਾਯੂਸ ਹੋ ਕੇ ਪਿਛਲੇ ਦਿਨੀਂ ਉਸ ਨੇ ਭਾਖੜਾ ‘ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

ਇਹ ਵੀ ਪੜ੍ਹੋ: Patiala News: ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਤੇ ਦਰਜ ਹੋਵੇ ਕਤਲ ਕੇਸ: ਭਗਵੰਤ ਮਾਨ

ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਗਰਭਵਤੀ ਹੋਣ ਦਾ ਟੈਸਟ ਲੁਧਿਆਣਾ ਦੇ ਹਸਪਤਾਲ ‘ਚ ਕੀਤਾ ਗਿਆ। ਉਪਰੰਤ ਉਸ ਦੇ ਪਤੀ ਕੁਲਵੰਤ ਸਿੰਘ ਨੇ ਉਸ ਦੀ ਭਾਣਜੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਜ਼ਬਰੀ ਬੱਚਾ ਕੁੱਖ ‘ਚ ਹੀ ਮਾਰ ਦਿੱਤਾ। ਉਹ ਇਨ੍ਹਾਂ 8 ਸਾਲਾਂ ਦੌਰਾਨ ਕੁਲਵੰਤ ਸਿੰਘ ਦੀ ਸਾਜਿਸ਼ ਸਮਝਣ ‘ਚ ਅਸਫਲ ਰਹੀ ਤੇ ਉਸ ਨੇ ਕੋਈ ਵੀ ਦਸਤਾਵੇਜ਼ ਅਜਿਹਾ ਨਹੀਂ ਬਣਵਾਇਆ ਜਿਸ ‘ਚ ਕੁਲਵੰਤ ਸਿੰਘ ਉਸ ਦਾ ਪਤੀ ਦਰਸਾਇਆ ਗਿਆ ਹੋਵੇ ਕਿਉਂਕਿ ਉਹ ਆਪਣੇ ਪਹਿਲੇ ਪਤੀ ਵਾਲੇ ਦਸਤਾਵੇਜ਼ ਹੀ ਵਰਤਦੀ ਰਹੀ।

ਇਹ ਵੀ ਪੜ੍ਹੋ: Patiala SSP Corona News: ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ

ਹੁਣ ਜਦੋਂ ਕੋਈ ਸਬੂਤ ਨਹੀਂ ਰਿਹਾ ਅਤੇ ਇਕ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਕੀਤੇ ਵਿਆਹ ਦੀ ਰਜਿਸਟਰੇਸ਼ਨ ਵੀ ਨਹੀਂ ਹੈ ਤਾਂ ਪਤੀ ਨੇ ਉਸ ਨੂੰ ਪਤਨੀ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਸ ਨੇ ਵਿਆਹ ਦੀਆਂ ਤਸਵੀਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਹੋਰ ਤਸਵੀਰਾਂ ਵੀ ਵਿਖਾਈਆਂ ਅਤੇ ਆਪਣੇ ਮੈਡੀਕਲ ਸਰਟੀਫਿਕੇਟ ਵੀ ਵਿਖਾਏ ਜਿਸ ‘ਚ ਦਰਸਾਇਆ ਗਿਆ ਸੀ ਕਿ ਉਸ ਦੇ ਗਰਭਵਤੀ ਹੋਣ ਦੀ ਰਿਪੋਰਟ ਪਾਜ਼ੇਟਿਵ ਹੈ।

ਜਸਵੀਰ ਕੌਰ ਨੇ ਇਨਸਾਫ਼ ਲਈ ਮੁੱਖ ਮੰਤਰੀ, ਐੱਮ. ਪੀ. ਪ੍ਰਨੀਤ ਕੌਰ ਅਤੇ ਐੱਸ. ਐੱਸ. ਪੀ. ਪਟਿਆਲਾ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਕੁਲਵੰਤ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਉਸ ਦੇ ਅਤੇ ਉਸ ਦੇ ਰਿਸ਼ਤੇਦਾਰਾਂ ‘ਤੇ ਕੁੱਖ ‘ਚ ਬੱਚਾ ਮਾਰਨ ਦਾ ਕੇਸ ਦਰਜ ਕੀਤਾ ਜਾਵੇ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੁਲਸ ਕੁਲਵੰਤ ਸਿੰਘ ਤੋਂ ਪੈਸੇ ਖਾ ਕੇ ਉਸ ਦਾ ਸਾਥ ਦੇ ਰਹੀ ਹੈ ਅਤੇ ਉਸ ਦੀ ਸੁਣਵਾਈ ਨਹੀਂ ਹੋ ਰਹੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਫਿਰ ਉਹ ਪਿੰਡ ਅਗੇਤਾ ‘ਚ ਕੁਲਵੰਤ ਸਿੰਘ ਦੇ ਘਰ ਅੱਗੇ ਅਤੇ ਸਦਰ ਥਾਣਾ ਨਾਭਾ ਦੇ ਅੱਗੇ ਆਪਣੀਆਂ ਧੀਆਂ ਨੂੰ ਲੈ ਕੇ ਧਰਨਾ ਦੇਵੇਗੀ ਅਤੇ ਇਨਸਾਫ ਮਿਲਣ ਤੱਕ ਟਿਕ ਕੇ ਨਹੀਂ ਬੈਠੇਗੀ।

ਇਸ ਮਾਮਲੇ ‘ਚ ਜਦੋਂ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਜਸਵੀਰ ਕੌਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ ਅਤੇ ਬਕਾਇਦਾ ਮਾਮਲੇ ‘ਚ ਉਹ ਲਿਖਤ ਵੀ ਦੇ ਚੁੱਕੀ ਹੈ ਪਰ ਹੁਣ ਉਹ ਬਲੈਕਮੇਲ ਕਰਨ ‘ਤੇ ਉਤਾਰੂ ਹੋ ਗਈ ਹੈ। ਉਸ ਨੂੰ ਕਾਨੂੰਨ ‘ਤੇ ਪੂਰਾ ਯਕੀਨ ਹੈ। ਹੁਣ ਤੱਕ ਕੀਤੀ ਜਾਂਚ ‘ਚ ਪੁਲਸ ਅਧਿਕਾਰੀਆਂ ਨੂੰ ਵੀ ਸਭ ਕੁਝ ਸਪੱਸ਼ਟ ਹੋ ਚੁੱਕਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ