Patiala Murder News: ਵਿਆਹ ਤੋਂ ਬਾਅਦ ਕਿਸੇ ਨਾਲ ਨਾਜਾਇਜ਼ ਸੰਬੰਧ ਹੋਣ ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

 

patiala-husband-murder-his-wife-in-patiala

Patiala Murder News: ਇੱਥੋਂ ਦੇ ਨਜ਼ਦੀਕੀ ਪਿੰਡ ਭੱਦਲਥੂਹਾ ਵਿਖੇ ਇਕ ਪਰਵਾਸੀ ਵਿਅਕਤੀ ਵੱਲੋਂ ਚਾਕੂ ਮਾਰ ਕੇ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਪਤਨੀ ਦੀਪਕ ਮੰਡਲ ਜੋ ਕਿ ਮਹਾਰਾਜਾ ਪੈਲੇਸ ਦੇ ਨਜ਼ਦੀਕ ਇਕ ਆਰੇ ’ਤੇ ਰਹਿੰਦੇ ਸਨ, ਦਾ ਆਪਸ ’ਚ ਘਰੇਲੂ ਕਲੇਸ਼ ਰਹਿੰਦਾ ਸੀ।ਬੀਤੇ ਦਿਨ ਸਵੇਰੇ ਦੀਪਕ ਮੰਡਲ ਨੇ ਚਾਕੂ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: Patiala Rape News: ਪਟਿਆਲਾ ਵਿੱਚ ਹੈਵਾਨੀਅਤ ਦੀ ਤਸਵੀਰ ਆਈ ਸਾਹਮਣੇ, 8 ਸਾਲ ਪਤਨੀ ਦਾ ਕੀਤਾ ਜਿਣਸੀ-ਸ਼ੋਸ਼ਣ, ਕੁੱਖ ਵਿੱਚ ਮਾਰਿਆ ਬੱਚਾ

ਥਾਣਾ ਅਮਲੋਹ ਦੇ ਮੁਖੀ ਅਮਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਆਰੇ ’ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਜਗਦੀਪ ਸਿੰਘ ਪੁੱਤਰ ਜਸਵੀਰ ਸਿੰਘ ਦੇ ਬਿਆਨ ’ਤੇ ਦੀਪਕ ਕੁਮਾਰ ਖਿਲਾਫ਼ ਧਾਰਾ-302 ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੁਲਸ ਰਿਮਾਂਡ ਪ੍ਰਾਪਤ ਕਰ ਲਿਆ ਗਿਆ।ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲੱਗ ਪਈ ਸੀ, ਜਿਸ ਕਾਰਣ ਦੋਵਾਂ ’ਚ ਆਪਸੀ ਕਲੇਸ਼ ਵੀ ਰਹਿੰਦਾ ਸੀ, ਜਿਸ ਤੋਂ ਖਫ਼ਾ ਹੋ ਕੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ