ਜ਼ਮੀਨ ਬਚਾਓ ਸੰਘਰਸ਼ ਜਾਰੀ ਸੈਂਕੜੇ ਕਿਸਾਨ ਕੈਪਟਨ ਦੇ ਮਹਿਲ ਨੂੰ ਘੇਰਨ ਪਹੁੰਚੇ

Land-rescue-struggle-continues-Hundreds-of-farmers-arrive-to-surround-Captain's-palace

ਜ਼ਮੀਨ ਪ੍ਰਾਪਤੀ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨ ਟ੍ਰੈਕਟਰ ਲੈ ਕੇ ਪਟਿਆਲਾ ਪਹੁੰਚ ਗਏ। ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਚਾਰੇ ਪਾਸਿਓਂ ਘਿਰਾਓ ਕੀਤਾ। ਇਸ ਮਗਰੋਂ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣ ਲਈ ਬੈਰੀਕੇਡ ਵੀ ਤੋੜ ਦਿੱਤੇ।

ਉਨ੍ਹਾਂ ਨੂੰ ਰੋਕਣ ਲਈ ਪੁਲਸ ਵੱਡੀ ਗਿਣਤੀ ‘ਚ ਤਾਇਨਾਤ ਹੈ। ਜ਼ਮੀਨ ਬਚਾਓ ਕਮੇਟੀ ਵੱਲੋਂ ਵਿਧੇ ਗਏ ਇਸ ਸੰਘਰਸ਼ ਦੌਰਾਨ ਪੁਲਿਸ ਪਾਰਟੀ ਨਾਲ ਸਾਹਮਣਾ ਵੀ ਹੋਇਆ , ਜਿਥੇ ਕੁਝ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਦੱਸ ਦਈਏ ਦਿੱਲੀ–ਕੱਟੜਾ ਐਕਸਪ੍ਰੈਸ ਵੇਅ ਕਰੀਬ 600 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ 180-200 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ