Patiala Suicide News: Facebook ‘ਤੇ ਫੋਟੋ ਅਪਲੋਡ ਕਾਰਨ ਪ੍ਰੇਸ਼ਾਨ ਹੋਈ ਵਿਦਿਆਰਥਣ ਨੇ ਆਪਣੇ ਆਪ ਨੂੰ ਲਗਾਈ ਅੱਗ

girl-commited-suicide-in-patiala

Patiala Suicide News: Facebook ‘ਤੇ ਫੋਟੋ ਅਪਲੋਡ ਕਰਨ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥਣ ਨੇ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਪੀੜਤ ਲੜਕੀ ਤਾਇਆ ਕੇਹਰ ਸਿੰਘ ਦੇ ਅਨੁਸਾਰ ਉਸਦੀ ਭਤੀਜੀ ਇੱਕ ਨਿੱਜੀ ਸਕੂਲ ਵਿੱਚ 11 ਵੀਂ ਜਮਾਤ ਵਿੱਚ ਪੜ੍ਹਦਿਆਂ ਪਿੰਡ ਬਾਘੌਰਾ ਦੀ ਇੱਕ ਜਮਾਤੀ ਨਾਲ ਸੰਪਰਕ ਵਿੱਚ ਆਈ ਸੀ। ਕੁਝ ਸਮੇਂ ਬਾਅਦ, ਪਰਿਵਾਰ ਨੇ ਆਪਣੀ ਧੀ ਨੂੰ ਬਾਘੌਰਾ ਸਕੂਲ ਤੋਂ ਹਟਾ ਦਿੱਤਾ ਅਤੇ ਉਸ ਨੂੰ 12 ਵੀਂ ਜਮਾਤ ਵਿਚ ਹੋਰ ਦਾਖਲ ਕਰਵਾ ਦਿੱਤਾ। ਕੁਝ ਦਿਨ ਪਹਿਲਾਂ ਪੀੜਤ ਲੜਕੀ ਨੇ Facebook ‘ਤੇ ਵਿਦਿਆਰਥੀ ਨਾਲ ਉਸ ਦੀ ਇਕ ਫੋਟੋ ਵੇਖੀ ਸੀ।

ਇਹ ਵੀ ਪੜ੍ਹੋ: Patiala Smuggling News: CIA ਸਟਾਫ ਨੇ 1 ਸਨੈਚਰ ਅਤੇ ਤਸਕਰ ਨੂੰ ਫੜ੍ਹਿਆ ਰੰਗੇ ਹੱਥੀਂ

ਇਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਲੱਗੀ। ਐਤਵਾਰ ਨੂੰ ਜਦੋਂ ਪੂਰਾ ਪਰਿਵਾਰ ਘਰ ਸੀ ਅਤੇ ਉਹ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ, ਤਾਂ ਉਸਨੇ ਅਚਾਨਕ ਆਪਣੇ ਆਪ ਤੇ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ। ਉਹ 45 ਪ੍ਰਤੀਸ਼ਤ ਝੁਲਸ ਚੁੱਕੀ ਹੈ। ਉਕਤ ਮਾਮਲੇ ਵਿੱਚ ਖੇੜੀ ਗੰਡਿਆ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕੀਤੇ ਗਏ ਹਨ। ਕਥਿਤ ਦੋਸ਼ੀ ਬਾਘੌਰਾ ਨਿਵਾਸੀ ਕਮਲਜੀਤ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ