Patiala Suicide News: ਪਟਿਆਲਾ ਵਿੱਚ ਮਾਪਿਆਂ ਦੀ ਮੌਤ ਦੇ ਗ਼ਮ ਵਿੱਚ ਦੋਵਾਂ ਭੈਣ-ਭਰਾ ਨੇ ਮਾਰੀ ਨਹਿਰ ਵਿੱਚ ਛਾਲ

brother-and-sister-jumped-into-canal-in-patiala
Patiala Suicide News: ਸ਼ਹਿਰ ਤੋਂ ਕੁਝ ਦੂਰੀ ’ਤੇ ਸਕੇ ਭੈਣ-ਭਰਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਭੈਣ ਨੂੰ ਗੋਤਾਖੋਰਾਂ ਨੇ ਬਚਾ ਲਿਆ, ਜਦੋਂ ਕਿ ਭਰਾ ਪਾਣੀ ’ਚ ਰੁੜ੍ਹ ਗਿਆ। ਕੁੜੀ ਅਜੇ ਬੇਹੋਸ਼ ਹੈ ਅਤੇ ਹਸਪਤਾਲ ’ਚ ਇਲਾਜ ਅਧੀਨ ਹੈ। ਪਹਿਲਾਂ ਮਾਮਲਾ ਥਾਣਾ ਬਖਸ਼ੀਵਾਲਾ ਕੋਲ ਪਹੁੰਚਿਆ ਪਰ ਉਨ੍ਹਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਿਤ ਕਰ ਦਿੱਤਾ। ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੜੀ ਦੀ ਪਛਾਣ ਗਗਨਵੀਰ ਕੌਰ (30) ਦੇ ਰੂਪ ’ਚ ਹੋਈ, ਜਦੋਂ ਕਿ ਭਰਾ ਦਾ ਨਾਂ ਗਗਨਦੀਪ ਸਿੰਘ ਵਾਸੀ ਨਿਊ ਮਿਹਰ ਸਿੰਘ ਕਾਲੋਨੀ ਹੈ।

ਇਹ ਵੀ ਪੜ੍ਹੋ: Patiala Pregnent Woman News: ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਹਸਪਤਾਲ ਵਿੱਚ ਹੋਇਆ ਕੁੱਝ, ਸੱਸ ਨੇ ਰੋ ਦੱਸੀ ਸਾਰੀ ਦਾਸਤਾਨ

ਉਨ੍ਹਾਂ ਦੀ ਮਾਤਾ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਤਾ ਇਸੇ ਸਾਲ ਮਾਰਚ ’ਚ ਰੱਬ ਨੂੰ ਪਿਆਰੇ ਹੋ ਗਏ ਸਨ, ਜਿਸ ਦਾ ਗਮ ਦੋਵੇਂ ਭੈਣ-ਭਰਾ ਬਰਦਾਸ਼ਤ ਨਾ ਕਰ ਸਕੇ। ਦੋਵੇਂ ਭੈਣ-ਭਰਾ ਵਿਆਹੇ ਹੋਏ ਹਨ। ਐੱਸ. ਐੱਚ. ਓ. ਢਿੱਲੋਂ ਨੇ ਦੱਸਿਆ ਕਿ ਕਿਉਂਕਿ ਕੁੜੀ ਹੋਸ਼ ’ਚ ਨਹੀਂ ਹੈ ਅਤੇ ਬਿਆਨ ਦੇਣ ਦੇ ਕਾਬਲ ਨਹੀਂ। ਇਸ ਲਈ ਬਿਆਨਾਂ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ