Corona in Patiala: ਪਟਿਆਲਾ ਦੀ 63 ਸਾਲਾਂ Corona ਪੀੜਤ ਮਹਿਲਾ ਨੇ ਤੋੜਿਆ ਦਮ

63-year-old-corona-victim-from-patiala-dies

Corona in Patiala: ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਰਾਜਪੁਰਾ ਦੀ 63 ਸਾਲਾ Coronavirus ਪਾਜ਼ੇਟਿਵ ਮਹਿਲਾ ਕਮਲੇਸ਼ ਰਾਣੀ ਦੀ ਮੌਤ ਹੋ ਗਈ। ਕਮਲੇਸ਼ ਰਾਣੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਪਟਿਆਲਾ ਜ਼ਿਲੇ ਵਿਚ Coronavirus ਨਾਲ ਇਹ ਪਹਿਲੀ ਮੌਤ ਹੋ ਗਈ ਹੈ। ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਰਾਜਪੁਰਾ ਵਿਚ ਲਗਾਤਾਰ Corona ਦੇ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਰਾਜਪੁਰਾ ਨੂੰ ਹਾਟਸਪਾਟ ਦੇ ਨਾਲ-ਨਾਲ ਬਫਰ ਜ਼ੋਨ ਵੀ ਐਲਾਨਿਆ ਹੋਇਆ ਹੈ। ਜ਼ਿਲਾ ਪਟਿਆਲਾ ਵਿਚ ਹੁਣ ਤਕ 61 ਕੋਰੋਨਾ ਨਾਲ ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ: Corona in Patiala: ਪਟਿਆਲਾ ਵਿੱਚ ਇਕ ਮਰੀਜ਼ ਨੇ ਪਾਈ Corona ਨੂੰ ਮਾਤ, ਠੀਕ ਹੋ ਕੇ ਪਹੁੰਚਿਆ ਘਰ

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਜਲੰਧਰ ਵਿਚ ਹਨ ਜਿੱਥੇ ਹੁਣ ਤਕ Coronavirus ਨਾਲ ਪੀੜਤ 78 ਮਾਮਲੇ ਰਿਪੋਰਟ ਕੀਤੇ ਗਏ ਹਨ ਜਦਕਿ ਮੋਹਾਲੀ 63 ਮਾਮਲਿਆਂ ਨਾਲ ਦੂਜੇ ਨੰਬਰ ਹੈ। ਇਸ ਤੋਂ ਇਲਾਵਾ ਪਟਿਆਲਾ ਜ਼ਿਲਾ 61 ਮਾਮਲਿਆਂ ਨਾਲ ਤੀਜੇ ਨੰਬਰ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ